ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 15 ਲੱਖ ਤੋਂ ਵੱਧ ਸੰਗਤ ਹੁਣ ਤੱਕ ਨਤਮਸਤਕ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਦੇਸ਼ ਵਿਦੇਸ਼ ਤੋਂ ਲਗਾਤਾਰ ਸੰਗਤ ਦਾ ਆਉਣਾ ਜਾਰੀ ਹੈ। ਸੰਗਤਾਂ ਦੀ ਆਮਦ ਨਾਲ ਸਰਾਂਵਾਂ ਅਤੇ ਟੈਂਟ ਸਿਟੀ ਭਰੀ ਹੈ।
ਇਸ ਗੁਰਪੁਰਬ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ।