ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ 'ਚ ਦੋ ਸੌ ਤੋਂ ਵੱਧ ਲੋਕ ਡੇਂਗੂ ਤੋਂ ਪੀੜਤ

ਜੰਮੂ ਕਸ਼ਮੀਰ ਵਿੱਚ ਘੱਟੋ ਘੱਟ 222 ਲੋਕ ਡੇਂਗੂ ਤੋਂ ਪੀੜਤ ਹਨ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਬਿਮਾਰੀ ਦੇ ਇਲਾਜ ਅਤੇ ਰੋਕਥਾਮ ਲਈ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਪਿਛਲੇ ਸਾਲ ਸੂਬੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਕੁੱਲ ਗਿਣਤੀ 214 ਸੀ, ਜਦੋਂ ਕਿ ਪਿਛਲੇ ਚਾਰ ਸਾਲਾਂ ਵਿੱਚ ਇਸ ਬਿਮਾਰੀ ਕਾਰਨ ਕਿਸੇ ਦੀ ਮੌਤ ਨਹੀਂ ਹੋਈ।

 

ਜੰਮੂ ਜ਼ਿਲ੍ਹੇ ਵਿੱਚ ਡੇਂਗੂ ਦੇ 75 ਮਾਮਲੇ ਸਾਹਮਣੇ ਆਏ, ਜੋ ਕਿ ਸਭ ਤੋਂ ਵੱਧ ਹੈ। ਇਸ ਤੋਂ ਇਲਾਵਾ, ਸਾਂਬਾ ਵਿੱਚ 73, ਕਠੂਆ ਵਿੱਚ 24 ਅਤੇ ਰਾਜੌਰੀ ਵਿੱਚ 22 ਮਾਮਲੇ ਸਾਹਮਣੇ ਆਏ ਹਨ। ਊਧਮਪੁਰ ਤੋਂ ਛੇ ਅਤੇ ਪੁਣਛ, ਰਾਮਬਨ ਅਤੇ ਕਿਸ਼ਤਵਾੜ ਵਿੱਚ ਡੇਂਗੂ ਦੇ ਦੋ- ਦੋ ਕੇਸ ਦਰਜ ਕੀਤੇ ਗਏ ਹਨ। ਰਿਆਸੀ ਅਤੇ ਡੋਡਾ ਵਿੱਚ ਇੱਕ-ਇੱਕ ਕੇਸ ਦਰਜ ਹੋਇਆ ਹੈ। 

 

ਅਧਿਕਾਰੀ ਅਨੁਸਾਰ, ਕਸ਼ਮੀਰ ਘਾਟੀ ਵਿੱਚ ਸਿਰਫ ਦੋ ਕੇਸ ਵੇਖੇ ਗਏ, ਤਿੰਨ ਹੋਰ ਮਰੀਜ਼ਾਂ ਦੀ ਪਛਾਣ ਕੀਤੀ ਗਈ ਜਿਹੜੇ ਸੂਬੇ ਦੇ ਵਸਨੀਕ ਨਹੀਂ ਸਨ ਅਤੇ ਨੌਂ ਹੋਰ ਲੋਕਾਂ ਦੀ ਰਿਹਾਇਸ਼ ਦਾ ਪਤਾ ਨਹੀਂ ਲੱਗ ਸਕਿਆ।

 

ਅਧਿਕਾਰੀ ਨੇ ਕਿਹਾ ਕਿ ਇਹ ਕੋਈ ਚਿੰਤਾ ਦੀ ਗੱਲ ਨਹੀਂ ਹੈ ਕਿਉਂਕਿ ਤਕਰੀਬਨ ਸਾਰੇ ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਡੇਂਗੂ ਦਾ ਪਹਿਲਾ ਕੇਸ 2 ਅਗਸਤ ਨੂੰ ਦਰਜ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਵਿੱਚ ਨਿਰੰਤਰ ਗਿਰਾਵਟ ਆਈ ਹੈ ਅਤੇ ਅਗਲੇ ਹਫ਼ਤੇ ਤੱਕ ਡੇਂਗੂ ਦੇ ਜੋਖ਼ਮ ਨੂੰ ਖ਼ਤਮ ਕਰ ਦਿੱਤਾ ਜਾਵੇਗਾ।

 

ਜੰਮੂ ਨਗਰ ਨਿਗਮ ਨੇ ‘ਥਰਮਲ ਫੌਗਿੰਗ ਐਂਡ ਸਪੈਸ਼ਲ ਸਫਾਈ ਮੁਹਿੰਮ’ ਰਾਹੀਂ ਡੇਂਗੂ ਅਤੇ ਮਲੇਰੀਆ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਸਭ ਦੇ ਵਿਚਾਲੇ, ਜੰਮੂ ਦੇ ਡਵੀਜ਼ਨਲ ਕਮਿਸ਼ਨਰ, ਸੰਜੀਵ ਵਰਮਾ ਨੇ ਸ਼ੁੱਕਰਵਾਰ ਨੂੰ ਇਕ ਉੱਚ ਪੱਧਰੀ ਬੈਠਕ ਵਿੱਚ ਡੇਂਗੂ ਨਾਲ ਲੜਨ ਦੇ ਉਪਾਵਾਂ ਦੀ ਸਮੀਖਿਆ ਕੀਤੀ।


ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿੱਚ ਡੇਂਗੂ ਨਾਲ ਲੜਨ ਦੇ ਸਾਰੇ ਉਪਾਵਾਂ ਅਤੇ ਮਰੀਜ਼ਾਂ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੇ ਮੀਟਿੰਗ ਨੂੰ ਦੱਸਿਆ ਕਿ ਹਸਪਤਾਲਾਂ ਵਿੱਚ ਇਲਾਜ ਲਈ ਖੂਨ ਅਤੇ ਹੋਰ ਉਪਕਰਣਾਂ ਦੀ ਕੋਈ ਘਾਟ ਨਹੀਂ ਹੈ ਅਤੇ ਅਜੇ ਤੱਕ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:more than 200 people in Jammu and Kashmir are suffering from dengue