ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

LOC ਪਾਰ 300 ਤੋਂ ਵੱਧ ਅੱਤਵਾਦੀ ਘੁਸਪੈਠ ਦੀ ਉਡੀਕ ’ਚ: ਜੰਮੂ-ਕਸ਼ਮੀਰ ਡੀਜੀਪੀ

ਜੰਮੂ ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦਿਲਬਾਗ ਸਿੰਘ ਨੇ ਮੰਗਲਵਾਰ (19 ਮਈ) ਨੂੰ ਕਿਹਾ ਕਿ ਕੰਟਰੋਲ ਰੇਖਾ ਪਾਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ 300 ਤੋਂ ਵੱਧ ਅੱਤਵਾਦੀ ਮੌਜੂਦ ਹਨ ਤੇ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਨੂੰ ਘੁਸਪੈਠ ਕਰਨ ਦੀ ਪਾਕਿਸਤਾਨ ਦੀ ਯੋਜਨਾ ਨੂੰ ਨਾਕਾਮ ਕਰਨ ਲਈ ਸੁਰੱਖਿਆ ਕਰਮਚਾਰੀ ਚੌਕਸੀ ਰੱਖ ਰਹੇ ਹਨ।

 

ਉਨ੍ਹਾਂ ਪੁਲਿਸ ਹੈੱਡਕੁਆਰਟਰ ਨੂੰ ਦੱਸਿਆ ਕਿ ਜੰਮੂ ਕਸ਼ਮੀਰ ਵਿੱਚ ਘੁਸਪੈਠ ਕਰਨ ਦੇ ਇਰਾਦੇ ਨਾਲ ਵੱਡੀ ਗਿਣਤੀ ਵਿੱਚ ਅੱਤਵਾਦੀ ਉਸ ਪਾਸੇ ਇਕੱਠੇ ਹੋਏ ਹਨ। ਕਸ਼ਮੀਰ ਘਾਟੀ ਵਿਚ ਪਹਿਲਾਂ ਹੀ ਲਗਭਗ ਚਾਰ ਘੁਸਪੈਠ ਹੋ ਚੁੱਕੀਆਂ ਹਨ ਤੇ ਰਾਜੌਰੀ-ਪੁੰਛ ਖੇਤਰ ਚ ਦੋ ਜਾਂ ਤਿੰਨ ਅਜਿਹੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਇਸ ‘ਤੇ ਚਿੰਤਾ ਜ਼ਾਹਰ ਕਰਦਿਆਂ ਡੀਜੀਪੀ ਨੇ ਕਿਹਾ ਕਿ ਪਾਕਿਸਤਾਨ ਦੀ ਆਈਐਸਆਈ, ਫ਼ੌਜ ਅਤੇ ਹੋਰ ਏਜੰਸੀਆਂ ਬਹੁਤ ਸਰਗਰਮ ਹਨ ਤੇ ਅੱਤਵਾਦੀ ਠਿਕਾਣਿਆਂ ਚ ਸਿਖਿਅਤ ਅੱਤਵਾਦੀ ਤਿਆਰ ਹਨ।

 

ਉਨ੍ਹਾਂ ਕਿਹਾ, “ਸਾਡੀਆਂ ਏਜੰਸੀਆਂ ਦੇ ਤਾਜ਼ਾ ਮੁਲਾਂਕਣ ਦੇ ਅਨੁਸਾਰ ਕਸ਼ਮੀਰ ਵਾਲੇ ਪਾਸੇ ਅੱਤਵਾਦੀਆਂ ਦੀ ਅਨੁਮਾਨਿਤ ਗਿਣਤੀ (ਪੀਓਕੇ ਵਿੱਚ ਐਲਓਸੀ ਨੇੜੇ ਅੱਤਵਾਦੀ ਟਿਕਾਣੇ ਚ) ਲਗਭਗ 150 ਤੋਂ 200 ਹਨ ਤੇ ਇਸ ਪਾਸੇ (ਜੰਮੂ ਖੇਤਰ) ਚ 100 ਤੋਂ 125 ਅੱਤਵਾਦੀ ਹਨ।”

 

ਪੁਲਿਸ ਮੁਖੀ ਨੇ ਦੱਸਿਆ ਕਿ ਅੱਤਵਾਦੀਆਂ ਦੇ ਚਾਰ ਸਮੂਹ ਜੰਮੂ-ਕਸ਼ਮੀਰ ਵਿਚ ਘੁਸਪੈਠ ਕਰਨ ਵਿਚ ਕਾਮਯਾਬ ਰਹੇ ਹਨ। ਡੀਜੀਪੀ ਨੇ ਕਿਹਾ ਕਿ ਇਸ ਸਾਲ ਜੰਮੂ-ਕਸ਼ਮੀਰ ਚ 30 ਅੱਤਵਾਦੀਆਂ ਵੱਲੋਂ ਘੁਸਪੈਠ ਦੀਆਂ ਖ਼ਬਰਾਂ ਆਈਆਂ ਹਨ।

 

ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਅੰਦਰੂਨੀ ਹਿੱਸੇ ਵਿੱਚ 240 ਤੋਂ ਵੱਧ ਅੱਤਵਾਦੀ ਸਰਗਰਮ ਹਨ। ਇਹ ਗਿਣਤੀ ਨਿਰੰਤਰ ਘਟਦੀ ਜਾ ਰਹੀ ਹੈ। ਇਸ ਸਾਲ ਅਸੀਂ 270 ਦੇ ਅੰਕੜੇ ਨਾਲ ਸ਼ੁਰੂਆਤ ਕੀਤੀ। ਅੱਜ ਇਹ ਗਿਣਤੀ 240 ਦੇ ਨੇੜੇ ਹੈ। ਅਸੀਂ ਹੁਣ ਤੱਕ 70 ਤੋਂ ਵੱਧ ਅੱਤਵਾਦੀਆਂ ਦਾ ਸਫਾਇਆ ਕਰਨ ਵਿਚ ਕਾਮਯਾਬ ਹੋ ਚੁੱਕੇ ਹਾਂ। ਇਸ ਵਿਚ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ 21 ਕਮਾਂਡਰ ਵੀ ਹਨ। ਇਹ ਸਾਰੇ ਕਸ਼ਮੀਰ ਅਤੇ ਜੰਮੂ ਖੇਤਰ ਵਿੱਚ ਸਰਗਰਮ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More than 300 terrorists infiltrated across LoC: J and K DGP