ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਤਰ ਪ੍ਰਦੇਸ਼ `ਚ ਮੀਂਹ ਨਾਲ ਦੋ ਦਿਨਾਂ `ਚ 49 ਦੀ ਮੌਤ

ਉਤਰ ਪ੍ਰਦੇਸ਼ `ਚ ਮੀਂਹ ਨਾਲ ਦੋ ਦਿਨਾਂ `ਚ 49 ਦੀ ਮੌਤ

ਨਵੀਂ ਦਿੱਲੀ, ਏਜੰਸੀ
ਉਤਰ ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ `ਚ ਪਿਛਲੇ ਦਿਨਾਂ ਤੋਂ ਪੈ ਰਹੇ ਮੀਂਹ ਨਾਲ 49 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਜਿ਼ਆਦਾ 11 ਮੌਤਾਂ ਸਹਾਰਨਪੁਰ `ਚ ਹੋਈਆਂ ਹਨ। ਰਾਹਤ ਕਮਿਸ਼ਨਰ ਦਫ਼ਤਰ ਦੇ ਬੁਲਾਰੇ ਮੁਤਾਬਕ ਪਿੱਛਲੇ ਦੋ ਦਿਨਾਂ `ਚ ਹੁਣ ਤੱਕ 49 ਲੋਕਾਂ ਦੀ ਮੌਤ ਹੋ ਗਈ। ਮੀਂਹ ਨਾਲ ਸਬੰਧਤ ਘਟਨਾਵਾਂ ਵਿਚ 42 ਲੋਕ ਜ਼ਖਮੀ ਹੋ ਗਏ ਜਿਨ੍ਹਾਂ `ਚ ਆਗਰਾ, ਮੇਰਠ ਅਤੇ ਸਹਾਰਨਪੁਰ ਵਿਚ ਪੰਜ-ਪੰਜ ਲੋਕ ਜ਼ਖਮੀ ਹੋਏ ਹਨ।
ਉਨ੍ਹਾਂ ਦੱਸਿਆ ਕਿ ਸੂਬੇ ਦੇ ਵੱਖ ਵੱਖ ਹਿੱਸਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਗਰਾ ਅਤੇ ਮੇਰਠ `ਚ 6-6, ਮੈਨਪੁਰੀ `ਚ 4, ਕਾਸਗੰਜ `ਚ 3, ਬਰੇਲੀ, ਬਾਗਪਤ ਅਤੇ ਬੁਲੰਦ ਸ਼ਹਿਰ `ਚ ਦੋ-ਦੋ ਲੋਕਾਂ ਦੀ ਮੌਤ ਹੋਈ ਹੈ।ਉਥੇ ਕਾਨਪੁਰ ਦੇਹਾਤ, ਮਥੁਰਾ, ਗਾਜ਼ੀਆਬਾਦ, ਹਾਪੁੜ, ਰਾਏਬਰੇਲੀ, ਜਾਲੌਨ, ਜੌਨਪੁਰ, ਪ੍ਰਤਾਪਗੜ੍ਹ, ਬਾਂਦਾ, ਫਿਰੋਜਾਬਾਦ, ਅਮੇਠੀ, ਕਾਨਪੁਰ-ਨਗਰ ਅਤੇ ਮੁਜ਼ੱਫਰਨਗਰ `ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।
ਸਰਕਾਰੀ ਬੁਲਾਰੇ ਮੁਤਾਬਕ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਸੂਬੇ ਦੇ ਸਾਰੇ ਜਿ਼ਲ੍ਹਿਆਂ ਦੇ ਉਚ ਅਧਿਕਾਰੀਆਂ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਅਤੇ ਰਾਹਤ ਅਤੇ ਬਚਾਅ ਕੰਮਾਂ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More than 40 people Died Due to heavy rain in Uttar Pradesh