ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਤੋਂ 5 ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂ ਅਮਰਨਾਥ ਯਾਤਰਾ ਲਈ ਰਵਾਨਾ

ਜੰਮੂ ਤੋਂ 5 ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂ ਅਮਰਨਾਥ ਯਾਤਰਾ ਲਈ ਰਵਾਨਾ

ਅਮਰਨਾਥ ਯਾਤਰਾ ਲਈ 5273 ਸ਼ਰਧਾਲੂਆਂ ਦਾ ਇਕ ਹੋਰ ਜੱਥਾ ਬੁਧਵਾਰ ਨੂੰ ਜੰਮੂ ਤੋਂ ਰਵਾਨਾ ਹੋਇਆ।  ਇਸ ਸਾਲ ਇਕ ਜੁਲਾਈ ਤੋਂ ਯਾਤਰਾ ਸ਼ੁਰੂ ਹੋਣ ਬਾਅਦ ਹੁਣ ਤੱਕ 1.2 ਲੱਖ ਤੋਂ ਜ਼ਿਆਦਾ ਸ਼ਰਧਾਲੂ ਜਾ ਚੁੱਕੇ ਹਨ।

 

ਪੁਲਿਸ ਨੇ ਅੱਜ ਇੱਥੇ ਕਿਹਾ ਕਿ 5,273 ਯਾਤਰੀਆਂ ਦਾ ਇਕ ਹੋਰ ਜੱਥਾ ਅੱਜ ਸਵੇਰੇ ਭਗਵਤੀ ਨਗਰ ਯਾਤਰੀ ਵਾਸੀ ਤੋਂ ਘਾਟੀ ਲਈ ਦੋ ਸੁਰੱਖਿਆ ਕਾਫਲੇ ਵਿਚ ਰਵਾਨਾ ਹੋਇਆ।

ਪੁਲਿਸ ਨੇ ਅੱਗੇ ਦੱਸਿਆ ਕਿ ਇਨ੍ਹਾਂ ਵਿਚੋਂ 1777 ਬਾਲਟਾਲ ਆਧਾਰ ਕੈਂਪ ਜਾ ਰਹੇ ਹਨ ਜਦੋਂ ਕਿ 3,496 ਪਹਿਲਗਾਮ ਆਧਾਰ ਕੈਂਪ ਜਾ ਰਹੇ ਹਨ। ਜੰਮੂ ਸ੍ਰੀਨਗਰ ਹਾਈਵੇ ਉਤੇ ਦਿਗਦੋਲ ਖੇਤਰ ਵਿਚ ਮੰਗਲਵਾਰ ਨੂੰ ਇਕ ਪਹਾੜੀ ਤੋਂ ਇਕ ਪੱਥਰ ਡਿੱਗਣ ਨਾਲ ਅਮਰਨਾਥ ਜਾ ਰਿਹਾ ਇਕ ਤੀਰਥਯਾਤਰੀ ਜ਼ਖਮੀ ਹੋ ਗਏ।

 

ਰਾਜਮਾਰਗ ਦੇ ਰਾਮਬਨ–ਰਾਮਸੋ ਇਲਾਕੇ ਵਿਚ ਭਾਰੀ ਮੀਂਹ, ਝੱਖੜ ਅਤੇ ਪੱਥਰ ਡਿੱਗਣ ਨਾਲ ਮੰਗਲਵਾਰ ਨੂੰ ਲਗਭਗ ਤਿੰਨ ਘੰਟੇ ਤੱਕ ਯਾਤਰੀਆਂ ਨੂੰ ਘਾਟੀ ਲੈ ਜਾਣ ਵਾਲੇ ਕਾਫਲੇ ਦਾ ਅੱਗੇ ਵਧਣਾ ਰੁਕਿਆ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:more than 5 thousand devotees for amartnath yatra