ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਰੇਲ ਹਾਦਸੇ ਨੇ ਯਾਦ ਕਰਵਾ ਦਿੱਤਾ ਪਟਨਾ ਦਾ ਉਹ ਦਰਦਨਾਕ ਹਾਦਸਾ, ਦੁਸ਼ਹਿਰੇ ਦਾ ਦਿਨ ਬਣਿਆ ਸੀ ਕਾਲ

ਅੰਮ੍ਰਿਤਸਰ ਰੇਲ ਹਾਦਸੇ ਨੇ ਯਾਦ ਕਰਵਾ ਦਿੱਤਾ ਪਟਨਾ ਦਾ ਉਹ ਦਰਦਨਾਕ ਹਾਦਸਾ

ਪੰਜਾਬ ਦੇ ਅੰਮ੍ਰਿਤਸਰ ਵਿੱਚ ਦੁਸ਼ਹਿਰਾ ਦੇਖ ਰਹੇ 50 ਤੋਂ ਵੱਧ ਲੋਕਾਂਦੀ  ਰੇਲਗੱਡੀ ਦੀ ਲਪੇਟ ਵਿੱਚ ਆਉਣ ਕਰਕੇ ਮੌਤ ਹੋ ਗਈ. ਪ੍ਰਾਪਤ ਜਾਣਕਾਰੀ ਅਨੁਸਾਰ, ਲੋਕ ਅਮ੍ਰਿਤਸਰ ਦੇ ਦੋਬੀ ਘਾਟ ਦੇ ਨੇੜੇ ਜੋੜਾ ਫਾਟਕ 'ਤੇ ਖੜ੍ਹੇ ਰਾਵਣ ਦਹਿਨ ਦੇਖ ਰਹੇ ਸਨ। ਇਸੇ ਦੌਰਾਨ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਹਾਵੜਾ ਤੇ ਜਲੰਧਰ ਤੋਂ ਅੰਮ੍ਰਿਤਸਰ ਆ ਰਹੀਆਂ ਰੇਲਗੱਡੀਆਂ ਆ ਗਈਆ। ਇਹ ਦੱਸਿਆ ਜਾ ਰਿਹਾ ਹੈ ਕਿ ਰਾਵਣ ਦੇ ਦਹਿਨ  ਦੌਰਾਨ ਚੱਲ ਰਹੇ ਪਟਾਕਿਆਂ ਦੀ ਆਵਾਜ਼ ਨਾਲ ਲੋਕਾਂ ਨੂੰ ਰੇਲਗੱਡੀਆਂ ਦੇ ਆਉਣ ਬਾਰੇ ਪਤਾ ਨਹੀਂ ਸੀ, ਜਿਸ ਕਾਰਨ 50 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਤੇ ਕਈ ਲੋਕ ਜ਼ਖ਼ਮੀ ਹੋ ਗਏ। ਇਸ ਘਟਨਾ ਨੇ ਚਾਰ ਸਾਲ ਪਹਿਲਾਂ ਬਿਹਾਰ ਦੀ ਰਾਜਧਾਨੀ ਗਾਂਧੀ ਮੈਦਾਨ, ਪਟਨਾ ਵਿਚ ਹੋਏ ਦੁਰਘਟਨਾ ਦੀ ਯਾਦ ਦਿਵਾ ਦਿੱਤੀ।

 

ਉਸ ਦਿਨ ਕੀ ਹੋਇਆ ਸੀ

 

ਪਟਨਾ ਦੇ ਗਾਂਧੀ ਮੈਦਾਨ ਵਿਚ ਤਿੰਨ ਅਕਤੂਬਰ 2014 ਨੂੰ ਭਗਦੜ ਵਿੱਚ 33 ਲੋਕ ਮਾਰੇ ਗਏ ਸਨ. ਮ੍ਰਿਤਕਾਂ ਵਿੱਚ 27 ਔਰਤਾਂ ਸਨ ਤੇ ਪੰਜ ਆਦਮੀ ਸਨ।

 

ਇਹ ਘਟਨਾ ਗਾਂਧੀ ਮੈਦਾਨ ਦੇ ਦੱਖਣੀ ਗੇਟ (ਰਾਮਗੂਲਮ ਚੌਂਕ ਦੇ ਉਲਟ) ਦੇ ਸਾਹਮਣੇ ਹੋਈ. ਗਾਂਧੀ ਮੈਦਾਨ ਦੇ ਦੱਖਣੀ ਗੇਟ ਦੇ ਹੇਠਾ ਲੋਹੇ ਦੀ ਪਾਈਪ ਦੇ ਕਾਰਨ 33 ਲੋਕ ਮਾਰੇ ਗਏ!  ਔਰਤ ਦੀਆਂ ਲੱਤਾਂ ਪਾਈਪ ਵਿਚ ਫਸ ਗਈਆਂ ਤੇ ਉਹ ਜ਼ਮੀਨ ਤੇ ਡਿੱਗ ਪਈਆ. ਕਿਸੇ ਨੇ ਉੱਥੇ ਡਿੱਗੇ ਕੇਬਲ ਤਾਰ ਵਿੱਚ ਕਰੰਟ ਦੀ ਅਫਵਾਹ ਫੈਲਾ ਦਿੱਤੀ ਤਾਂ ਲੋਕਾਂ ਨੇ ਭੱਜਣਾ ਸ਼ੁਰੂ ਕਰ ਦਿੱਤਾ। 

 

ਪਹਿਲਾ ਤਾਂ ਲੋਕਾਂ ਨੂੰ ਕੁਝ ਨਹੀਂ ਸਮਝ ਆਇਆ, ਪਰ ਕੁਝ ਦੇਰ ਬਾਅਦ ਮੌਤ ਦਾ ਦੌਰ ਸ਼ੁਰੂ ਹੋ ਗਿਆ. ਔਰਤਾਂ ਸਮੇਤ 'ਤੇ ਸੈਕੜੇ ਲੋਕ ਡਿੱਗ ਗਏ। ਇਸ ਤੋਂ ਇਲਾਵਾ, ਦੁਰਘਟਨਾ ਦੇ ਪਿੱਛੇ ਇਕ ਹੋਰ ਕਾਰਨ ਸੀ ਕਿ. ਮੌਕਾ 'ਤੇ ਲਾਈਟ ਦੀ ਵਿਵਸਥਾ ਨਹੀਂ ਕੀਤੀ ਗਈ ਸੀ. ਹਨੇਰਾ ਹੋਣ ਕਰਕੇ ਲੋਕਾਂ ਨੂੰ ਕੁਝ ਵੀ ਸਹੀ ਢੰਗ ਨਾਲ ਨਹੀਂ ਦਿਖਾਈ ਦੇ ਰਿਹਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:more than 50 people are dead in a train accident in Amritsar during Dussehra celebrations reminds gandhi maidan dussehra accident