ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

6 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਕੇਦਾਰਨਾਥ ਧਾਮ ਦੇ ਦਰਸ਼ਨ

6 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਕੇਦਾਰਨਾਥ ਧਾਮ ਦੇ ਦਰਸ਼ਨ

ਪਿਛਲੇ ਸਾਲ ਦੇ ਮੁਕਾਬਲੇ ਐਤਕੀਂ ਕੇਦਾਰਨਾਥ ਧਾਮ ਦੀ ਯਾਤਰਾ ਕੁਝ ਤੇਜ਼–ਰਫ਼ਤਾਰ ਨਾਲ ਚੱਲ ਰਹੀ ਹੈ। 36 ਦਿਨਾਂ ਅੰਦਰ ਛੇ ਲੱਖ ਤੋਂ ਵੱਧ ਤੀਰਥ ਯਾਤਰੀਆਂ ਨੇ ਕੇਦਾਰਨਾਥ ਦੇ ਦਰਸ਼ਨ ਕੀਤੇ ਹਨ।

 

 

ਪਿਛਲੇ ਸਾਲਾਂ ਦੌਰਾਨ ਕੇਦਾਰਨਾਥ ਧਾਮ ਦੀ ਯਾਤਰਾ, ਬਦਰੀਨਾਥ ਧਾਮ ਦੀ ਯਾਤਰਾ ਤੋਂ ਕੁਝ ਪਿੱਛੇਰਹਿੰਦੀ ਸੀ। ਪਰ ਇਸ ਵਾਰ ਬਦਰੀਨਾਥ ਤੇ ਕੇਦਾਰਨਾਥ ਪੁੱਜਣ ਵਾਲੇ ਸ਼ਰਧਾਲੂਆਂ ਦਾ ਅੰਕੜਾ ਲਗਭਗ ਬਰਾਬਰ ਹੈ।

 

 

ਰੋਜ਼ਾਨਾ ਪਿਛਲੇ ਦਿਨ ਨਾਲੋਂ ਵੱਧ ਸ਼ਰਧਾਲੂ ਭਗਵਾਨ ਕੇਦਾਰਨਾਥ ਦੀ ਯਾਤਰਾ ਲਈ ਪੁੱਜ ਰਹੇ ਹਨ। ਪਿਛਲੇ ਵਰ੍ਹੇ ਛੇ ਮਹੀਨਿਆਂ ’ਚ ਸੱਤ ਲੱਖਾ ਸ਼ਰਧਾਲੂ ਇੱਥੇ ਪੁੱਜੇ ਸਨ ਪਰ ਇਸ ਵਾਰ 36 ਦਿਨਾਂ ਅੰਦਰ ਹੀ ਛੇ ਲੱਖ ਯਾਤਰੀ ਬਾਬਾ ਦੇ ਦਰਬਾਰ ਪੁੱਜ ਵੀ ਚੁੱਕੇ ਹਨ। ਇੰਝ ਰੋਜ਼ਾਨਾ ਹਰ ਰੋਜ਼ 20,000 ਤੋਂ ਵੱਧ ਯਾਤਰੀ ਕੇਦਾਰਨਾਥ ਧਾਮ ਜਾ ਰਹੇ ਹਨ।

 

 

ਇੰਝ ਹੁਣ ਲੱਗ ਰਿਹਾ ਹੈ ਕਿ 20 ਜੂਨ ਤੋਂ ਪਹਿਲਾਂ ਹੀ ਕੇਦਾਰਨਾਥ ਧਾਮ ਪੁੱਜਣ ਵਾਲੇ ਯਾਤਰੀਆਂ ਦਾ ਅੰਕੜਾ 7 ਲੱਖ ਨੂੰ ਪਾਰ ਕਰ ਜਾਵੇਗਾ।

 

 

ਜਿਸ ਹਿਸਾਬ ਨਾਲ ਯਾਤਰੀ ਇੱਥੇ ਪੁੱਜ ਰਹੇ ਹਨ, ਉਸ ਹਿਸਾਬ ਨਾਲ ਕੇਦਾਰਨਾਥ ਧਾਮ ਵਿੱਚ ਇੰਤਜ਼ਾਮ ਨਹੀਂ ਹੋ ਸਕ ਰਹੇ। ਪਹਿਲੀ ਵਾਰ ਬਾਬਾ ਜੀ ਦੇ ਦਰਸ਼ਨਾਂ ਲਈ ਰਾਤ ਦੋ ਵਜੇ ਤੋਂ ਹੀ ਕਤਾਰਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਖ਼ਤ ਠੰਢ ਵਿੱਚ ਵੀ ਸ਼ਰਧਾਲੂ ਬਾਬਾ ਜੀ ਦੇ ਦਰਸ਼ਨਾਂ ਦੀ ਉਡੀਕ ਕਰਦੇ ਹਨ।

 

 

ਕੇਦਾਰਨਾਥ ’ਚ ਕਿਤੇ ਵੀ ਠਹਿਰਨ ਦੀ ਜਗ੍ਹਾ ਤੱਕ ਨਹੀਂ ਮਿਲ ਰਹੀ, ਫਿਰ ਵੀ ਯਾਤਰੀ ਕੇਦਾਰਨਾਥ ਪੁੱਜ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More than 6 lakh pilgrims reach Kedarnath Dham