ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ ਜੀਂਦ ਜ਼ਿਲ੍ਹੇ ਤੋਂ ਨਿਕਲੇ ਸੱਭ ਤੋਂ ਵੱਧ ਸੱਤ ਕੌਮਾਂਤਰੀ ਖਿਡਾਰੀ 

ਹਰਿਆਣਾ ਦੇ ਖੇਡ ਰਾਜ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਸੂਬੇ ਦੇ ਜਿਨਾ ਖੇਤਰਾਂ ਦੇ ਅਨੁਸਾਰ ਜਿੱਥੇ ਜੋ ਖੇਡ ਪ੍ਰਸਿੱਧ ਹੈ, ਉੱਥੇ ਪ੍ਰਾਥਮਿਕਤਾ ਆਧਾਰ 'ਤੇ ਖੇਡ ਮੈਦਾਨ ਉਪਲਬਧ ਕਰਵਾਉਣ 'ਤੇ ਜੋਰ ਦਿੱਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ-ਨਾਲ ਖੇਡ ਸਟੇਡੀਅਮ ਵਿਚ ਪੜਾਅਵਾਰ ਢੰਗ ਨਾਲ ਸਹੂਲਤਾਂ ਵਧਾਈਆਂ ਜਾ ਰਹੀਆਂ ਹਨ।


ਇਹ ਜਾਣਕਾਰੀ ਖੇਡ ਰਾਜ ਮੰਤਰੀ ਸੰਦੀਪ ਸਿੰਘ ਨੇ ਅੱਜ ਇੱਥੇ ਹਰਿਆਣਾ ਵਿਧਾਨਸਭਾ ਵਿਚ ਚੱਲ ਰਹੇ ਬਜਟ ਸ਼ੈਸ਼ਨ ਦੋਰਾਨ ਪ੍ਰਸ਼ਨਕਾਲ ਦੇ ਸਮੇਂ ਵਿਧਾਇਕ ਸੁਭਾਸ਼ ਗਾਂਘੋਲੀ ਵੱਲੋਂ ਸਫੀਦੋ ਵਿਧਾਨਸਭਾ ਖੇਤਰ ਦੇ ਪਿੰਡ ਹਾਅ ਵਿਚ ਖੇਡ ਸਟੇਡੀਅਮ ਦੇ ਨਿਰਮਾਣ ਦੇ ਬਾਰੇ ਪੁੱਛੇ ਗਏ ਇਕ ਸੁਆਲ ਦੇ ਜਵਾਬ ਵਿਚ ਸਦਨ ਨੂੰ ਦਿੱਤੀ।


ਖੇਡ ਰਾਜ ਮੰਤਰੀ ਨੇ ਸਦਨ ਨੂੰ ਇਸ ਗਲ ਨਾਲ ਵੀ ਜਾਣੂੰ ਕਰਵਾਇਆ ਕਿ ਜੀਂਦ ਜਿਲੇ ਤੋਂ ਸੱਤ ਖੇਡਾਂ ਦੇ ਸੱਭ ਤੋਂ ਵੱਧ ਕੌਮਾਂਤਰੀ ਖਿਡਾਰੀ ਨਿਕਲੇ ਹਨ। ਉਨ੍ਹਾਂ ਕਿਹਾ ਕਿ ਹਾਟ ਪਿੰਡ ਦਾ ਸੁਆਲ ਹੈ ਇੱਥੇ 8 ਕਿਲੋਮੀਟਰ ਦੀ ਦੂਰੀ 'ਤੇ ਇਕ ਵੱਡਾ ਖੇਡ ਸਟੇਡੀਅਮ ਹੈ, ਜਿੱਥੇ ਸੱਤ ਗੇਮਾਂ ਖੇਡੀਆਂ ਜਾਂਦੀਆਂ ਹਨ। 


ਉਨਾਂ ਕਿਹਾ ਕਿ ਖਿਡਾਰੀਆਂ ਲਈ ਖੇਡ ਦੇ ਮੈਦਾਨ ਹੋਣੇ ਜਰੂਰੀ ਹਨ। ਨਵੇਂ ਸਟੇਡੀਅਮ ਬਨਾਉਣ ਦੀ ਥਾਂ ਖੇਡ ਸਹੂਲਤਾਂ ਅਤੇ ਖੇਡ ਮੈਦਾਨ ਉਪਲਬਧ ਕਰਵਾਉਣਾ ਖਿਡਾਰੀ ਦੇ ਲਈ ਜਰੂਰੀ ਹੈ ਕਿਉਂਕਿ ਖੇਡ ਮੈਦਾਨ ਦੇ ਬਗੈਰ ਅਭਿਆਸ ਨਹੀਂ ਕਰ ਸਕਦਾ ਅਤੇ ਬਿਨਾਂ ਅਭਿਆਸ ਦੇ ਇਕ ਖਿਡਾਰੀ ਦੀ ਪ੍ਰਤਿਭਾ ਉਭਰ ਨਹੀਂ ਸਕਦੀ।


ਪ੍ਰਦੀਪ ਚੌਧਰੀ ਵੱਲੋਂ ਇਸ ਸੁਆਲ ਦੇ ਪੂਰਕ ਪ੍ਰਸ਼ਨਕਾਲ ਦਾ ਵਿਧਾਨਸਭਾ ਖੇਤਰ ਦੇ ਰਾਏਤਨ ਤੇ ਦੂਨ ਖੇਤਰ ਵਿਚ ਖੇਡ ਸਹੂਲਤਾਂ ਉਪਲਬਧ ਕਰਵਾਉਣ ਦੇ ਜਵਾਬ ਵਿਚ ਸੰਦੀਪ ਸਿੰਘ ਨੇ ਕਿਹਾ ਕਿ ਜਿੱਥੇ-ਜਿੱਥੇ ਪੰਚਾਇਤਾਂ ਥਾਂ ਉਪਲਬਧ ਕਰਵਾਉਣਗੀਆਂ ਉੱਥੇ ਪਹਿਲਾਂ ਖੇਡ ਮੈਦਾਨਾਂ ਦਾ ਨਿਰਮਾਣ ਕਰਵਾਇਆ ਜਾਵੇਗਾ ਤਾਂ ਜੋ ਖਿਡਾਰੀ ਆਪਣਾ ਅਭਿਆਸ ਜਾਰੀ ਕਰ ਸਕਣ।


ਸ੍ਰੀ ਸੰਦੀਪ ਸਿੰਘ ਨੇ ਕਿਹਾ ਕਿ ਵੱਖ-ਵੱਖ ਗੇਮਸ ਦੀ ਖੇਡ ਨਰਸਰੀਆਂ ਸਕੂਲਾਂ ਵਿਚ ਖੋਲੀ ਗਈ ਹੈ ਤਾਂ ਜੋ ਸਕੂਲੀ ਪੱਧਰ 'ਤੇ ਵੀ ਖਡੇ ਪ੍ਰਤੀਭਾਗੀਆਂ ਨੂੰ ਤਰਾਸ਼ਿਆ ਜਾ ਸਕੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More than seven international players from Jind district in Haryana