ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰੀ ਪੰਡਤਾਂ ਲਈ ਅਮਰੀਕਾ ’ਚ 3 ਦਰਜਨ ਤੋਂ ਵੱਧ ਸਮਾਰੋਹ

ਕਸ਼ਮੀਰੀ ਪੰਡਤਾਂ ਲਈ ਅਮਰੀਕਾ ’ਚ 3 ਦਰਜਨ ਤੋਂ ਵੱਧ ਸਮਾਰੋਹ

ਕਸ਼ਮੀਰੀ ਪੰਡਤਾਂ ਦੀ ਝੱਲਣ ਦੀ ਸਮਰੱਥਾ ਨੂੰ ਪਛਾਣ ਦਿਵਾਉਣ ਲਈ ਉਨ੍ਹਾਂ ਦੀ ਹਿਜਰਤ ਦੀ 30ਵੀਂ ਵਰ੍ਹੇਗੰਢ ਮੌਕੇ ਅਮਰੀਕਾ ਦੇ ਤਿੰਨ ਦਰਜਨ ਤੋਂ ਵੱਧ ਸ਼ਹਿਰਾਂ ਤੇ ਕਸਬਿਆਂ ਵਿੱਚ ਛੋਟੇ–ਵੱਡੇ ਸਮਾਰੋਹ ਰੱਖੇ ਗਏ ਹਨ। ਇਹ ਪ੍ਰੋਗਰਾਮ ਭਾਰਤੀ ਮੂਲ ਦੇ ਅਮਰੀਕੀ ਕਰਵਾ ਰਹੇ ਹਨ। ਕੁਝ ਸਮਾਰੋਹ ਕੱਲ੍ਹ 19 ਜਨਵਰੀ ਨੂੰ ਹੋ ਚੁੱਕੇ ਹਨ ਤੇ ਕੁਝ ਹੋਣ ਜਾ ਰਹੇ ਹਨ।

 

 

‘ਇੰਡੀਅਨ ਅਮੈਰਿਕਨਜ਼ ਫ਼ਾਰ ਕਸ਼ਮੀਰ’ ਨੇ ਇਸ ਬਾਰੇ ਦੱਸਿਆ ਕਿ ਕਸ਼ਮੀਰੀ ਪੰਡਤਾਂ ਨੇ ਤਿੰਨ ਦਹਾਕੇ ਪਹਿਲਾਂ ਵਾਦੀ ’ਚ ਜਿਹੜੀਆਂ ਮੁਸ਼ਕਿਲ ਚੁਣੌਤੀਆਂ ਦਾ ਸਾਹਮਣਾ ਕੀਤਾ ਸੀ; ਉਨ੍ਹਾਂ ਨੂੰ ਉਜਾਗਰ ਕਰਨ ਲਈ ਉਹ ਲੋਕ ਸ਼ਾਂਤੀਪੂਰਬਕ ਰੈਲੀਆਂ ਕੱਢ ਰਹੇ ਹਨ, ਮੋਮਬੱਤੀ ਮਾਰਚ ਕਰ ਰਹੇ ਹਨ ਤੇ ਕਈ ਤਰ੍ਹਾਂ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

 

 

ਨਿਊ ਯਾਰਕ, ਨਿਊ ਜਰਸੀ, ਸਿਲੀਕੌਨ ਵੈਲੀ, ਸ਼ਿਕਾਗੋ, ਮਿਆਮੀ, ਫ਼ਿਲਾਡੇਲਫ਼ੀਆ, ਲਾਸ ਏਂਜਲਸ ਤੇ ਡੈਟਰਾਇਟ ਸਮੇਤ ਹੋਰ ਸ਼ਹਿਰਾਂ ’ਚ ਐਤਵਾਰ ਨੂੰ ਇਸ ਦੀ ਯੋਜਨਾ ਉਲੀਕੀ ਗਈ ਹੈ।

 

 

ਕਸ਼ਮੀਰ ਵਾਦੀ ਤੋਂ ਪੰਡਤਾਂ ਦੇ ਪਲਾਇਨ ਦੇ 30 ਵਰ੍ਹੇ ਮੁਕੰਮਲ ਹੋਣ ਮੌਕੇ ਭਾਈਚਾਰੇ ਦੇ ਲੋਕਾਂ ਨੇ ਸਰਕਾਰ ਤੋਂ ਵਾਦੀ ਵਿੱਚ ਇੱਕ ਸਥਾਨ ਉੱਤੇ ਉਨ੍ਹਾਂ ਨੂੰ ਵਸਾਉਣ ਦੀ ਮੰਗ ਕੀਤੀ ਹੈ।

 

 

ਆੱਲ ਸਟੇਟ ਕਸ਼ਮੀਰੀ ਪੰਡਤ ਕਾਨਫ਼ਰੰਸ (ASKPS) ਦੇ ਜਨਰਲ ਸਕੱਤਰ ਟੀ.ਕੇ. ਭੱਟ ਨੇ ਐਤਵਾਰ ਨੂੰ ਦੱਸਿਆ ਕਿ ਲਗਭਗ ਸਾਰੇ ਕਸ਼ਮੀਰੀ ਪੰਡਤਾਂ ਦੀ ਭਾਵਨਾ ਹੈ ਕਿ ਕਸ਼ਮੀਰ ਵਾਦੀ ’ਚ ਪਰਤਣ ਤੇ ਮੁੜ–ਵਸੇਬੇ ਦਾ ਇੱਕੋ ਵਿਕਲਪ ਹੈ ਕਿ ਸੁਰੱਖਿਆ ਯਕੀਨੀ ਬਣਾਉਣ ਇੱਕ ਸਥਾਨ ਉੱਤੇ ਵਸਾਉਣਾ।

 

 

1990 ਤੱਕ ਕਸ਼ਮੀਰ ਵਿੱਚ ਪੰਡਤਾਂ ਦੀ ਗਿਣਤੀ 5 ਤੋਂ 6 ਲੱਖ ਦੇ ਵਿਚਕਾਰ ਸੀ ਪਰ 19 ਜਨਵਰੀ, 1990 ਨੂੰ ਵੱਡੇ ਪੱਧਰ ਉੱਤੇ ਉਹ ਹਿਜਰਤ ਕਰ ਗਏ ਕਿਉਂਕਿ ਕੁਝ ਅੱਤਵਾਦੀ ਤੇ ਹੋਰ ਸ਼ਰਾਰਤੀ ਅਨਸਰ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੇ ਸਨ ਤੇ ਵਾਦੀ ਵਿੱਚ ਹਿੰਸਾ ਬਹੁਤ ਜ਼ਿਆਦਾ ਵਧ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More than three dozen functions in US for Kashmiri Pandits