ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ 'ਚ 3 ਲੱਖ ਤੋਂ ਵੱਧ ਅਹੁਦੇ ਖਾਲੀ, ਭਰਤੀ ਪ੍ਰਕਿਰਿਆ ਜਾਰੀ : ਪੀਯੂਸ਼ ਗੋਇਲ

ਭਾਰਤੀ ਰੇਲਵੇ 'ਚ 3 ਲੱਖ ਤੋਂ ਵੱਧ ਅਹੁਦੇ ਖਾਲੀ ਹਨ, ਜਿਨ੍ਹਾਂ 'ਚੋਂ 2.94 ਲੱਖ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਗਈਆਂ ਹਨ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਸ਼ੁੱਕਰਵਾਰ ਨੂੰ ਰਾਜ ਸਭਾ 'ਚ ਇੱਕ ਸਵਾਲ ਦੇ ਜਵਾਬ 'ਚ ਇਹ ਜਾਣਕਾਰੀ ਦਿੱਤੀ।
 

ਉਨ੍ਹਾਂ ਦੱਸਿਆ ਕਿ ਰੇਲਵੇ 'ਚ ਮਨਜੂਰਸ਼ੁਦਾ ਅਹੁਦਿਆਂ ਦੀ ਗਿਣਤੀ 15,27,127 ਹੈ,  ਜਿਨ੍ਹਾਂ 'ਚੋਂ 12,17,900 ਅਹੁਦੇ ਭਰੇ ਹੋਏ ਹਨ ਅਤੇ 3,06,277 ਅਹੁਦੇ ਖਾਲੀ ਹਨ। ਗੋਇਲ ਨੇ ਦੱਸਿਆ ਕਿ 2.94 ਲੱਖ ਖਾਲੀ ਅਹੁਦਿਆਂ ਲਈ 7 ਰੁਜ਼ਗਾਰ ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਗਈਆਂ ਹਨ ਅਤੇ 4 ਰੁਜ਼ਗਾਰ ਨੋਟੀਫਿਕੇਸ਼ਨਾਂ ਲਈ ਭਰਤੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ।
 

ਉਨ੍ਹਾਂ ਦੱਸਿਆ ਕਿ ਜ਼ੋਨਾਂ ਅਤੇ ਮੰਡਲਾਂ 'ਚ 90,890 ਵਿਅਕਤੀਆਂ ਨੇ ਅਹੁਦੇ ਸੰਭਾਲ ਲਏ ਹਨ ਜਾਂ ਛੇਤੀ ਹੀ ਕੰਮ ਕਰਨਾ ਸ਼ੁਰੂ ਕਰਨਗੇ। ਗੋਇਲ ਨੇ ਇਸ ਵਿੱਤੀ ਸਾਲ ਦੀ ਸਮਾਪਤੀ ਤੋਂ ਪਹਿਲਾਂ ਬਾਕੀ 62,928 ਵਿਅਕਤੀਂ ਵੱਲੋਂ ਅਹੁਦਾ ਸੰਭਾਲੇ ਜਾਣ ਦੀ ਸੰਭਾਵਨਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਤਿੰਨ ਨੋਟੀਫਿਕੇਸ਼ਨਾਂ ਲਈ ਵੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ। 
 

ਰੇਲ ਮੰਤਰੀ ਮੁਤਾਬਕ ਸਾਲ 2019-20 'ਚ ਸੇਵਾਮੁਕਤ ਹੋਣ ਵਾਲੇ ਰੇਲਵੇ ਮੁਲਾਜ਼ਮਾਂ ਦੀ ਗਿਣਤੀ ਲਗਭਗ 47 ਹਜ਼ਾਰ ਅਤੇ 2020-21 'ਚ ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਦੀ ਗਿਣਤੀ ਲਗਭਗ 41 ਹਜ਼ਾਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:More than three lakh posts vacant in railway recruitment process continues says railway minister piyush goyal in Rajyasabha