ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਆਸੀ ਆਗੂਆਂ ਤੇ ਮੀਡੀਆ ਨੂੰ 'ਝੂਠੇ' ਮੰਨਦੇ ਬਹੁਤੇ ਭਾਰਤੀ

ਸਿਆਸੀ ਆਗੂਆਂ ਤੇ ਮੀਡੀਆ ਨੂੰ 'ਝੂਠੇ' ਮੰਨਦੇ ਬਹੁਤੇ ਭਾਰਤੀ

ਬਹੁਤੇ ਭਾਰਤੀ ਨਾਗਰਿਕਾਂ ਦਾ ਇਹ ਮੰਨਣਾ ਹੈ ਕਿ ਦੇਸ਼ ਦੇ ਜ਼ਿਆਦਾਤਰ ਸਿਆਸੀ ਆਗੂ ਆਮ ਜਨਤਾ ਨੂੰ ਗੁੰਮਰਾਹ ਕਰਦੇ ਹਨ। ਇਹ ਨਤੀਜਾ ਦੇਸ਼ ਦੇ 19,000 ਨਾਗਰਿਕਾਂ ਦੇ ਸਰਵੇਖਣ ਦੇ ਆਧਾਰ 'ਤੇ ਕੱਢਿਆ ਗਿਆ ਹੈ। ‘ਇਪਸੋਸ' ਵੱਲੋਂ ਕਰਵਾਏ ਗਏ ਇਸ ਸਰਵੇਖਣ 'ਚ ਆਖਿਆ ਗਿਆ ਹੈ ਕਿ 56 ਫ਼ੀ ਸਦੀ ਨਾਗਰਿਕਾਂ ਨੇ ਕਿਹਾ ਕਿ ਸਿਆਸੀ ਆਗੂ ਆਮ ਜਨਤਾ ਨੂੰ ਗੁੰਮਰਾਹ ਕਰਦੇ ਹਨ।


ਦੇਸ਼ ਦੇ 47 ਫ਼ੀ ਸਦੀ ਨਾਗਰਿਕਾਂ ਦਾ ਮੰਨਣਾ ਹੈ ਕਿ ਮੀਡੀਆ ਆਮ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।  44 ਫ਼ੀ ਸਦੀ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜਨਤਾ ਨੂੰ ਭਰਮਾਉਣ ਲਈ ਅਸਲ ਜ਼ਿੰਮੇਵਾਰ ਸੋਸ਼ਲ ਮੀਡੀਆ ਹੈ।


27 ਦੇਸ਼ਾਂ 'ਚ ਵੱਸਦੇ 19,000 ਭਾਰਤੀਆਂ 'ਚੋਂ ਬਹੁਤਿਆਂ ਨੇ ਆਖਿਆ ਕਿ ਉਹ ਲਗਭਗ ਰੋਜ਼ਾਨਾ ਹੀ ਜਾਅਲੀ ਖ਼ਬਰਾਂ ਵੇਖਦੇ ਤੇ ਸੁਣਦੇ ਰਹਿੰਦੇ ਹਨ ਤੇ ਉਨ੍ਹਾਂ 'ਚੋਂ ਅੱਧੀਆਂ ਬਾਅਦ 'ਚ ਝੂਠੀਆਂ ਨਿੱਕਲਦੀਆਂ ਹਨ।  72 ਫ਼ੀ ਸਦੀ ਭਾਰਤੀਆਂ ਦਾ ਹੁਣ ਇਹ ਵੀ ਮੰਨਣਾ ਹੈ ਕਿ ਅਖ਼ਬਾਰ ਜਾਂ ਟੀਵੀ-ਰੇਡੀਓ ਚੈਨਲ ਜਾਣਬੁੱਝ ਕੇ ਆਪਣੇ ਹਿਤਾਂ ਲਈ ਝੂਠੀਆਂ ਖ਼ਬਰਾਂ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Most of the Indians think leaders and media fake