ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ਿਆਦਾਤਰ ਪੰਜਾਬੀ ਮੁੰਡੇ ਵਿਆਹ ਲਈ ਚਾਹੁੰਦੇ ਹੁਣ ਬਾਹਰਲੀਆਂ ਕੁੜੀਆਂ

ਪੰਜਾਬੀ ਨੌਜਵਾਨ ਹੁਣ ਵਿਆਹ ਲਈ ਆਪਣੇ ਸੂਬੇ ਪੰਜਾਬ ਤੋਂ ਬਾਹਰ ਦੀਆਂ ਕੁੜੀਆਂ ਵੱਧ ਪਸੰਦ ਕਰਨ ਲੱਗ ਪਏ ਹਨ। ਇਸ ਪਿੱਛੇ ਸ਼ਾਇਦ ਵੱਡਾ ਕਾਰਨ ਉਨ੍ਹਾਂ ਦਾ ਵਿਦੇਸ਼ ਜਾਣ ਦਾ ਰੁਝਾਨ ਵੀ ਹੈ।

 

 

‘ਪੰਜਾਬੀ ਮੈਟਰੀਮੋਨੀ’ ਦੇ ਇੱਕ ਤਾਜ਼ਾ ਸਰਵੇਖਣ ਮੁਤਾਬਕ ਇਸ ਵੇਲੇ 94 ਫ਼ੀ ਸਦੀ ਪੰਜਾਬੀ ਨੌਜਵਾਨ ਪੰਜਾਬ ਤੋਂ ਬਾਹਰ ਆਪਣਾ ਜੀਵਨ–ਸਾਥੀ ਲੱਭਣਾ ਚਾਹੁੰਦੇ ਹਨ। ਇਸ ਵੈੱਬਸਾਈਟ ਦੇ 70 ਹਜ਼ਾਰ ਮੈਂਬਰ ਹਨ ਤੇ ਇਹ ਸਰਵੇਖਣ ਉਨ੍ਹਾਂ ਦੀ ਫ਼ੀਡਬੈਕ ਉੱਤੇ ਹੀ ਆਧਾਰਤ ਹੈ।

 

 

ਇਸ ਵੈੱਬਸਾਈਟ ਲਈ ਲੁਧਿਆਣਾ, ਜਲੰਧਰ ਅੰਮ੍ਰਿਤਸਰ, ਚੰਡੀਗੜ੍ਹ ਤੇ ਦਿੱਲੀ ਦੇ ਪੰਜਾਬੀ ਨੌਜਵਾਨਾਂ ਨੇ ਸਭ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਈ ਹੈ। ਐੱਨਆਰਆਈ ਰਜਿਸਟ੍ਰੇਸ਼ਨ ਸਭ ਤੋਂ ਵੱਧ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਏਈ ਤੇ ਯੂਕੇ ਵਿੱਚ ਸਭ ਤੋਂ ਵੱਧ ਹੈ।

 

 

ਇਸ ਸਰਵੇਖਣ ’ਚ 30 ਫ਼ੀ ਸਦੀ ਲੜਕੀਆਂ ਤੇ 70 ਫ਼ੀ ਸਦੀ ਨੌਜਵਾਨ ਸ਼ਾਮਲ ਸਨ। ਇਨ੍ਹਾਂ ਵਿੱਚ 65 ਫ਼ੀ ਸਦੀ ਕੁੜੀਆਂ 20 ਤੋਂ 29 ਸਾਲ ਉਮਰ ਵਰਗ ਦੀਆਂ ਹਨ, ਜਦ ਕਿ 72 ਫ਼ੀ ਸਦੀ ਨੌਜਵਾਨ 25 ਤੋਂ 35 ਸਾਲ ਉਮਰ ਦੇ ਹਨ।

 

 

ਵੈੱਬਸਾਈਟ ਉੱਤੇ ਰਜਿਸਟਰਡ ਕੁੜੀਆਂ ਵਿੱਚੋਂ ਜ਼ਿਆਦਾਤਰ ਅਧਿਆਪਕਾਵਾਂ ਜਾਂ ਸਿੱਖਿਆ ਸ਼ਾਸਤਰੀ ਹਨ। ਲੜਕੇ ਜ਼ਿਆਦਾਤਰ ਆਪਣਾ ਕਾਰੋਬਾਰ ਚਲਾਉਂਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Most of the Punjabi boys now want out of Punjab Girls for marriage