ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਹੁਤੇ ਪੰਜਾਬੀਆਂ ਤੇ ਬਿਹਾਰੀ ਮੁਸਲਮਾਨਾਂ ਨੇ ਪਾਈਆਂ ਸਿਰਫ਼ ਕੇਜਰੀਵਾਲ ਨੂੰ ਵੋਟਾਂ

ਬਹੁਤੇ ਪੰਜਾਬੀਆਂ ਤੇ ਬਿਹਾਰੀ ਮੁਸਲਮਾਨਾਂ ਨੇ ਪਾਈਆਂ ਸਿਰਫ਼ ਕੇਜਰੀਵਾਲ ਨੂੰ ਵੋਟਾਂ

ਦਿੱਲੀ ਵਿਧਾਨ ਸਭਾ ਚੋਣਾਂ ਲਈ ਕੱਲ੍ਹ ਵੋਟਿੰਗ ਦਾ ਕੰਮ ਸੁੱਖੀਂ–ਸਾਂਦੀ ਨਿੱਬੜ ਗਿਆ। ਐਗਜ਼ਿਟ–ਪੋਲ ਨਤੀਜਿਆਂ ’ਚ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ‘ਆਮ ਆਦਮੀ ਪਾਰਟੀ’ (ਆਪ) ਨੂੰ ਭਾਰੀ ਬਹੁਮੱਤ ਮਿਲਦਾ ਦਿਸ ਰਿਹਾ ਹੈ। ‘ਆਜ ਤੱਕ–ਐਕਸਿਸ ਮਾਇ ਇੰਡੀਆ’ ਦੇ ਐਗਜ਼ਿਟ–ਪੋਲ ਨਤੀਜੇ ਦੱਸਦੇ ਹਨ ਕਿ ਦਿੱਲੀ ’ਚ ਸਿਰਫ਼ ਝਾੜੂ ਚੱਲਿਆ – ਨਾ ਤਾਂ ਕਮਲ ਚੱਲਿਆ ਤੇ ਨਾ ਹੀ ਹੱਥ ਦਾ ਕੋਈ ਜ਼ੋਰ ਚੱਲਿਆ।

 

 

ਟੀਵੀ ਚੈਨਲ ‘ਆਜ ਤੱਕ’ ਦੇ ਐਗਜ਼ਿਟ–ਪੋਲ ਮੁਤਾਬਕ ਆਮ ਆਦਮੀ ਪਾਰਟੀ ਨੂੰ ਪੰਜਾਬੀ ਭਾਈਚਾਰੇ ਦਾ ਸਭ ਤੋਂ ਵੱਧ ਸਮਰਥਨ ਮਿਲਿਆ। ਇਸ ਚੋਣ–ਸਰਵੇਖਣ ਨਤੀਜੇ ਅਨੁਸਾਰ ਆਮ ਆਦਮੀ ਪਾਰਟੀ ਨੂੰ ਪੰਜਾਬੀ ਭਾਈਚਾਰੇ ਦੀਆਂ 60 ਫ਼ੀ ਸਦੀ ਵੋਟਾਂ ਮਿਲੀਆਂ ਹਨ। ਭਾਜਪਾ ਗੱਠਜੋੜ ਨੂੰ 31 ਫ਼ੀ ਸਦੀ, ਕਾਂਗਰਸ ਨੂੰ 4 ਫ਼ੀ ਸਦੀ ਤੇ ਹੋਰਨਾਂ ਦੇ ਖਾਤੇ ’ਚ 5 ਫ਼ੀ ਸਦੀ ਪੰਜਾਬੀ ਵੋਟਾਂ ਗਈਆਂ ਹਨ।

 

 

ਇਸ ਤੋਂ ਇਲਾਵਾ ਦਿੱਲੀ ’ਚ ਉੱਤਰ ਪ੍ਰਦੇਸ਼ ਤੇ ਬਿਹਾਰ ਮੂਲ ਦੇ ਮੁਸਲਮਾਨਾਂ ਨੇ ਰੱਜ ਕੇ ਵੋਟਾਂ ਪਾਈਆਂ। ਬਿਹਾਰ ਦੇ ਮੁਸਲਮਾਨਾਂ ਦੀ ਗਿਣਤੀ ਦਿੱਲੀ ’ਚ 35 ਫ਼ੀ ਸਦੀ ਹੈ, ਜੋ ਕੁੱਲ 27 ਸੀਟਾਂ ਉੱਤੇ ਆਪਣਾ ਸਿੱਧਾ ਅਸਰ ਪਾਉਂਦੇ ਹਨ। ਪਿਛਲੇ ਕਈ ਸਾਲਾਂ ਦੌਰਾਨ ਦਿੱਲੀ ਵਿੱਚ ਪੂਰਬੀ ਸੂਬਿਆਂ ਦੇ ਜੰਮਪਲ਼ ਲੋਕਾਂ ਦੀ ਆਬਾਦੀ ਤੇਜ਼ੀ ਨਾਲ ਵਧੀ ਹੈ; ਇਸੇ ਲਈ ਉਨ੍ਹਾਂ ਦੀਆਂ ਵੋਟਾਂ ਦੀ ਅਹਿਮੀਅਤ ਵੀ ਵਧੀ ਹੈ।

 

 

ਐਗਜ਼ਿਟ ਪੋਲ ਮੁਤਾਬਕ ਦਿੱਲੀ ’ਚ ਭਾਰਤ ਦੇ ਪੂਰਬੀ ਸੂਬਿਆਂ ਦੇ ਜੰਮਪਲ਼ 55 ਫ਼ੀ ਸਦੀ ਵੋਟਰਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਤੇ 36 ਫ਼ੀ ਸਦੀ ਨੇ ਭਾਜਪਾ ਉੱਤੇ ਭਰੋਸਾ ਪ੍ਰਗਟਾਇਆ।

 

 

ਦਿੱਲੀ ਦੇ 57 ਫ਼ੀ ਸਦੀ ਬ੍ਰਾਹਮਣਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਈਆਂ। ਉਨ੍ਹਾਂ ਦੀਆਂ 35 ਫ਼ੀ ਸਦੀ ਵੋਟਾਂ ਆਮ ਆਦਮੀ ਪਾਰਟੀ ਨੂੰ, 5 ਫ਼ੀ ਸਦੀ ਕਾਂਗਰਸ ਨੂੰ ਤੇ ਹੋਰਨਾਂ ਨੂੰ 3 ਫ਼ੀ ਸਦੀ ਵੋਟਾਂ ਗਈਆਂ। ਆਮ ਵਰਗ ਦੇ 50 ਫੀ਼ ਸਦੀ ਲੋਕਾਂ ਨੇ ਆਮ ਆਦਮੀ ਪਾਰਟੀ ’ਤੇ ਭਰੋਸਾ ਪ੍ਰਗਟਾਇਆ; ਜਦ ਕਿ ਆਮ ਵਰਗ ਦੇ 45 ਫ਼ੀ ਸਦੀ ਲੋਕ ਇਸ ਵਾਰ ਭਾਜਪਾ ਨਾਲ ਖੜ੍ਹੇ ਵਿਖਾਈ ਦਿੱਤੇ।

 

 

ਚੋਣ ਸਰਵੇਖਣ ਮੁਤਾਬਕ ਜਾਟ ਭਾਈਚਾਰੇ ਦੇ 57 ਫ਼ੀ ਸਦੀ ਲੋਕ ਭਾਜਪਾ ਦੇ ਨਾਲ ਖੜ੍ਹੇ ਵਿਖਾਈ ਦਿੱਤੇ ਤੇ 36 ਫ਼ੀ ਸਦੀ ਨੇ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Most of the Punjabis and Bihari Musllims cast votes only to Kejriwal