ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤ ਨੇ ਲਿਆ ਫਾਹਾ, ਬੱਚੀ ਗਰਭ `ਚੋਂ ਡਿੱਗੀ, ਲੇਡੀ ਇੰਸਪੈਕਟਰ ਨੇ ਬਚਾਈ

ਔਰਤ ਨੇ ਲਿਆ ਫਾਹਾ, ਬੱਚੀ ਗਰਭ `ਚੋਂ ਡਿੱਗੀ, ਲੇਡੀ ਇੰਸਪੈਕਟਰ ਨੇ ਬਚਾਈ

ਮੱਧ ਪ੍ਰਦੇਸ਼ ਦੇ ਕਟਨੀ ਜਿ਼ਲ੍ਹੇ `ਚ ਇੱਕ ਗਰਭਵਤੀ ਔਰਤ ਨੇ ਛੱਤ ਦੇ ਹੁੱਕ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਪਰ ਇਸੇ ਝਟਕੇ ਦੌਰਾਨ ਉਸ ਦੇ ਗਰਭ ਵਿੱਚ ਮੌਜੂਦ ਬੱਚੀ ਬਾਹਰ ਡਿੱਗ ਪਈ। ਲੇਡੀ ਪੁਲਿਸ ਇੰਸਪੈਕਟਰ ਕਵਿਤਾ ਸਾਹਨੀ ਨੇ ਉਸ ਨਵਜਨਮੀ ਬੱਚੀ ਦੀ ਜਾਨ ਬਚਾ ਲਈ।


ਏਐੱਸਪੀ ਵਿਵੇਕ ਲਾਲ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ ਲਗਭਗ 7:15 ਵਜੇ ਖ਼ਬਰ ਮਿਲੀ ਕਿ ਐੱਨਕੇਜੇ ਥਾਣੇ ਅਧੀਨ ਦੁਰਗਾ ਚੌਕ ਦੇ ਬੜੀ ਖਿਰਹਾਨੀ ਪਿੰਡ ਦੇ ਨਿਵਾਸੀ ਸੰਤੋਸ਼ ਸਿੰਘ ਦੀ 36 ਸਾਲਾ ਪਤਨੀ ਲਕਸ਼ਮੀ ਬਾਈ ਨੇ ਆਪਣੇ ਘਰ `ਚ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ।


ਜਦੋਂ ਲੇਡੀ ਪੁਲਿਸ ਇੰਸਪੈਕਟਰ ਕਵਿਤਾ ਸਾਹਨੀ ਘਟਨਾ ਸਥਾਨ `ਤੇ ਪੁੱਜੇ ਤਾਂ ਉਨ੍ਹਾਂ ਵੇਖਿਆ ਔਰਤ ਦੀ ਲਾਸ਼ ਗਊਸ਼ਾਲਾ ਦੀ ਛੱਤ ਨਾਲ ਲਟਕੀ ਹੋਈ ਹੈ ਤੇ ਉਸ ਦੇ ਪੈਰਾਂ ਵਿਚਾਲੇ ਇੱਕ ਨਵਜਨਮੀ ਬੱਚੀ ਨਾੜੂਏ ਸਮੇਤ ਲਿਪਟੀ ਪਈ ਹੈ।


ਪੁਲਿਸ ਇੰਸਪੈਕਟਰ ਨੇ ਤੁਰੰਤ ਉਸ ਬੱਚੀ ਨੂੰ ਕੱਪੜੇ `ਚ ਲਪੇਟਿਆ ਤੇ 108 ਐਂਬੂਲੈਂਸ ਸੇਵਾ ਨੂੰ ਫ਼ੋਨ ਕੀਤਾ। ਹਸਪਤਾਲ ਦੇ ਕਰਮਚਾਰੀ ਤੁਰੰਤ ਪੁੱਜੇ ਤੇ ਉਸ ਸਦਾ ਨਾੜੂਆ ਕੱਟ ਕੇ ਉਸ ਨੂੰ ਕਟਨੀ ਹਸਪਤਾਲ `ਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਸਥਿਰ ਹੈ। ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਨਵਜਨਮੀ ਬੱਚੀ ਨੂੰ ਆਈਸੀਯੂ `ਚ ਰੱਖਿਆ ਗਿਆ ਹੈ ਤੇ ਉਹ ਖ਼ਤਰੇ ਤੋਂ ਬਾਹਰ ਹੈ।


ਨਵਜਨਮੀ ਬੱਚੀ ਅੱਠ ਮਹੀਨਿਆਂ ਦੀ ਹੈ ਪਰ ਉਸ ਦੇ ਨਿਸ਼ਚਤ ਸਮੇਂ ਤੋਂ ਪਹਿਲਾਂ ਜਨਮ ਲੈਣ ਦੇ ਬਾਵਜੂਦ ਕੋਈ ਨੁਕਸਾਨ ਨਹੀਂ ਹੋਵੇਗਾ।


ਲੇਡੀ ਪੁਲਿਸ ਇੰਸਪੈਕਟਰ ਕਵਿਤਾ ਸਾਹਨੀ ਨੇ ਕਿਹਾ ਉਨ੍ਹਾਂ ਆਪਣੀ ਡਿਊਟੀ ਦੌਰਾਨ ਖ਼ੁਦਕੁਸ਼ੀ ਦੇ ਕਈ ਮਾਮਲੇ ਵੇਖੇ ਹਨ ਪਰ ਇਹ ਸਭਨਾਂ ਨਾਲੋਂ ਵਿਲੱਖਣ ਸੀ। ਉਨ੍ਹਾਂ ਦੱਸਿਆ ਨਵਜਨਮੀ ਬੱਚੀ ਰੋ ਰਹੀ ਸੀ ਤੇ ਉਹ ਆਪਣੀ ਮਾਂ ਦੇ ਨਾੜੂਏ ਨਾਲ ਜੁੜੀ ਹੋਈ ਮਾਂ ਦੀ ਸਾੜ੍ਹੀ ਤੇ ਪੈਰਾਂ ਵਿਚਾਲੇ ਉਲਝੀ ਹੋਈ ਸੀ। ਠੰਢ ਕਾਰਨ ਬੱਚੀ ਨੂੰ ਕੋਈ ਨੁਕਸਾਨ ਹੋ ਸਕਦਾ ਸੀ ਪਰ ਉਸ ਨੂੰ ਤੁਰੰਤ ਗਰਮ ਕੱਪੜੇ `ਚ ਲਪੇਟਿਆ ਗਿਆ ਤੇ ਫਿਰ ਨਰਸ ਦੀ ਆਮਦ ਦੀ ਉਡੀਕ ਕੀਤੀ ਗਈ।


ਬੱਚੀ ਦੀ ਮਾਂ ਨੇ ਖ਼ੁਦਕੁਸ਼ੀ ਕਿਉਂ ਕੀਤੀ, ਇਹ ਤੁਰੰਤ ਪਤਾ ਨਹੀਂ ਚੱਲ ਸਕਿਆ। ਉਸ ਦਾ ਪਤੀ ਕਿਸਾਨ ਹੈ ਤੇ ਸਬਜ਼ੀਆਂ ਉਗਾ ਕੇ ਉਨ੍ਹਾਂ ਨੂੰ ਵੇਚ ਕੇ ਗੁਜ਼ਾਰਾ ਕਰਦਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mother commits suicide and bears her daughter