ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਂ ਹੀਰਾਬੇਨ ਨੇ ਤਾੜੀਆਂ ਮਾਰ ਕੀਤਾ ਪੁੱਤਰ ਨਰਿੰਦਰ ਮੋਦੀ ਦਾ ਸੁਆਗਤ

ਮਾਂ ਹੀਰਾਬੇਨ ਨੇ ਤਾੜੀਆਂ ਮਾਰ ਕੀਤਾ ਪੁੱਤਰ ਨਰਿੰਦਰ ਮੋਦੀ ਦਾ ਸੁਆਗਤ

ਲੋਕ ਸਭਾ ਚੋਣਾਂ 2019 ਵਿੱਚ ਵੱਡੀਆਂ ਜਿੱਤਾਂ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੋਬਾਰਾ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ। ਸ੍ਰੀ ਮੋਦੀ ਜਦੋਂ ਰਾਸ਼ਟਰਪਤੀ ਭਵਨ ਵਿੱਚ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਆਪਣੇ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕ ਰਹੇ ਸਨ, ਤਦ ਉਸ ਵੇਲੇ ਉਲ੍ਹਾਂ ਦੀ ਮਾਂ ਹੀਰਾਬੇਨ ਅਹਿਮਦਾਬਾਦ ਵਿਖੇ ਆਪਣੇ ਘਰ ਵਿੱਚ ਟੀਵੀ ਵੇਖ ਰਹੇ ਸਨ।

 

 

ਇੱਥੇ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਜਦੋਂ ਸਹੁੰ ਚੁੱਕਦੇ ਸਮੇਂ ਆਖ ਰਹੇ ਸਨ ਕਿ – ‘ਮੈਂ ਨਰੇਂਦਰ ਦਾਮੋਦਰਦਾਸ ਮੋਦੀ ਈਸ਼ਵਰ ਦੀ ਸਹੁੰ ਲੈਂਦਾ ਹਾਂ ਕਿ ਮੈਂ ਕਾਨੂੰਨ ਵੱਲੋਂ ਸਥਾਪਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚਾ ਸ਼ਰਧਾ ਤੇ ਨਿਸ਼ਠਾ ਰੱਖਾਂਗਾ।’

 

 

ਖ਼ਬਰ ਏਜੰਸੀ ਏਐੱਨਆਈ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਵੇਖਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾ ਬੇਨ ਆਪਣੇ ਘਰ ਬੈਠੇ ਹੋਏ ਹਨ ਤੇ ਸਾਹਮਣੇ ਟੀਵੀ ਉੱਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੀ ਸਹੁੰ ਵਾਲੀ ਤਸਵੀਰ ਦਿਸ ਰਹੀ ਹੈ।

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ ਜਦੋਂ ਅਹੁਦੇ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕ ਰਹੇ ਸਨ, ਤਦ ਉਨ੍ਹਾਂ ਦੀ ਮਾਂ ਹੀਰਾਬੇਨ ਤਾੜੀ ਵਜਾ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mother Hiraben welcomed son Narendra Modi by clapping