ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਠੂਆ `ਚ 3 ਬੱਚਿਆਂ ਦੀ ਮਾਂ ਨਾਲ ਸਮੂਹਕ ਬਲਾਤਕਾਰ

ਕਠੂਆ `ਚ 3 ਬੱਚਿਆਂ ਦੀ ਮਾਂ ਨਾਲ ਸਮੂਹਕ ਬਲਾਤਕਾਰ

ਕਠੂਆ ਜਿ਼ਲ੍ਹੇ ਦੀ ਹੀਰਾਨਗਰ ਸਬ-ਡਿਵੀਜ਼ਨ ਦੇ ਇੱਕ ਪਿੰਡ `ਚ ਤਿੰਨ ਬੱਚਿਆਂ ਦੀ ਮਾਂ ਨੂੰ ਪਹਿਲਾਂ ਅਗ਼ਵਾ ਕਰ ਲਿਆ ਗਿਆ ਤੇ ਫਿਰ ਤਿੰਨ ਜਣਿਆਂ ਨੇ ਉਸ ਨਾਲ ਸਮੂਹਕ ਬਲਾਤਕਾਰ ਕੀਤਾ। ਇਹ ਘਟਨਾ ਵੀਰਵਾਰ ਦੇਰ ਰਾਤ ਸਮੇਂ ਦੀ ਹੈ। ਅੱਜ ਸ਼ੁੱਕਰਵਾਰ ਨੂੰ ਪੀੜਤ ਔਰਤ ਨੇ ਹਸਪਤਾਲ ਦੇ ਬੈੱਡ `ਤੇ ਆਪਣੇ ਚਿਹਰੇ ਨੂੰ ਢਕ ਕੇ ਆਪਣੇ ਨਾਲ ਬੀਤੀ ਸਾਰੀ ਘਟਨਾ ਮੀਡੀਆ ਸਾਹਵੇਂ ਬਿਆਨ ਕੀਤੀ।


ਪੀੜਤ ਔਰਤ ਨੇ ਦੱਸਿਆ,‘‘ਬੀਤੀ ਰਾਤ ਨੂੰ ਮੈਨੂੰ ਹਾਜਤ ਹੋਈ ਤੇ ਮੈਂ ਬਾਹਰ ਗਈ, ਤਿੰਨ ਵਿਅਕਤੀਆਂ ਨੇ ਅਚਾਨਕ ਮੇਰਾ ਮੂੰਹ ਬੰਦ ਕਰ ਕੇ ਅਗ਼ਵਾ ਕਰ ਲਿਆ ਤੇ ਮੈਨੂੰ ਕਿਸੇ ਇਕੱਲੀ-ਕਾਰੀ ਜਗ੍ਹਾ `ਤੇ ਲੈ ਗਏ। ਉਨ੍ਹਾਂ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੇਰੇ ਨਾਲ ਬਲਾਤਕਾਰ ਕੀਤਾ।`` ਔਰਤ ਨੇ ਦੱਸਿਆ ਕਿ ਉਹ ਉਹ ਬਲਾਤਕਾਰੀਆਂ ਦੀਆਂ ਮਿੰਨਤਾਂਾ ਕਰਦੀ ਰਹੀ ਕਿ ਉਸ ਨੂੰ ਘਰ ਜਾਣ ਦੇਵੋ ਪਰ ਉਨ੍ਹਾਂ `ਚੋਂ ਕਿਸੇ ਨੇ ਨਾ ਸੁਣੀ ਤੇ ਵਾਰੀ-ਵਾਰੀ ਉਸ ਨਾਲ ਆਪਣਾ ਮੂੰਹ ਕਾਲ਼ਾ ਕਰਦੇ ਰਹੇ।


ਪੀੜਤ ਔਰਤ ਨੇ ਕਿਹਾ,‘‘ਜੇ ਇਸ ਦੇਸ਼ ਵਿੱਚ ਤਿੰਨ ਬੱਚਿਆਂ ਦੀ ਮਾਂ ਹੀ ਸੁਰੱਖਿਅਤ ਨਹੀਂ ਹੈ, ਤਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨੌਜਵਾਨ ਕੁੜੀਆਂ ਦਾ ਤਾਂ ਫਿਰ ਰੱਬ ਹੀ ਰਾਖਾ ਹੈ। ‘ਬੇਟੀ ਬਚਾਓ, ਬੇਟੀ ਪੜ੍ਹਾਓ` ਸਿਰਫ਼ ਇੱਕ ਨਾਅਰਾ ਬਣ ਕੇ ਰਹਿ ਗਿਆ ਹੈ, ਇਸ ਤੋਂ ਵੱਧ ਹੋਰ ਕੁਝ ਨਹੀਂ ਹੈ। ਇੰਝ ਔਰਤਾਂ ਤੇ ਧੀਆਂ ਦੀ ਰਾਖੀ ਕੀਤੀ ਜਾ ਰਹੀ ਹੈ।``


ਪੀੜਤ ਨੇ ਦੱਸਿਆ ਕਿ ਬਲਾਤਕਾਰੀਆਂ ਕੋਲ ਇਥ ਕੁਹਾੜੀ ਵੀ ਸੀ, ਜਿਸ ਨਾਲ ਉਹ ਉਸ ਨੂੰ ਮਾਰਨ ਦੀ ਧਮਕੀ ਦੇ ਰਹੇ ਸਨ। ਉਨ੍ਹਾਂ ਨੇ ਇਸ ਘਟਨਾ ਬਾਰੇ ਕਿਸੇ ਨੂੰ ਵੀ ਨਾ ਦੱਸਣ ਦੀ ਧਮਕੀ ਵੀ ਦਿੱਤੀ ਸੀ।


ਸ਼ੁੱਕਰਵਾਰ ਸਵੇਰੇ ਜਦੋਂ ਉਸ ਦਾ ਪਤੀ ਘਰ ਪਰਤਿਆ, ਤਾਂ ਉਸ ਨੇ ਆਪਣੇ ਨਾਲ ਬੀਤੀ ਸਾਰੀ ਘਟਨਾ ਉਸ ਨੂੰ ਦੱਸੀ। ਫਿਰ ਉਨ੍ਹਾਂ ਨੇ ਰਾਜਬਾਗ਼ ਪੁਲਿਸ ਥਾਣੇ `ਚ ਤਿੰਨ ਵਿਅਕਤੀਆਂ ਖਿ਼ਲਾਫ਼ ਐੱਫ਼ਆਈਆਰ ਦਰਜ ਕਰਵਾਈ।


ਪੀੜਤ ਔਰਤ ਦਾ ਪਤੀ ਇੱਕ ਮਜ਼ਦੂਰ ਹੈ, ਜਿਸ ਨੂੰ ਰੋਜ਼ੀ-ਰੋਟੀ ਦੇ ਚੱਕਰਾਂ ਵਿੱਚ ਆਪਣੇ ਘਰ ਤੋਂ ਦੂਰ ਰਹਿਣਾ ਪੈਂਦਾ ਹੈ।


ਪੀੜਤ ਔਰਤ ਨੇ ਪੁਲਿਸ ਨੂੰ ਸਲਾਲਪੁਰ ਪਿੰਡ ਦੇ ਇੱਕ ਵਿਅਕਤੀ ਦੀ ਸ਼ਨਾਖ਼ਤ ਕਰਦਿਆਂ ਦੋਸ਼ ਲਾਇਆ ਹੈ ਕਿ ਉਹ ਤਿੰਨ ਬਲਾਤਕਾਰੀਆਂ ਵਿੱਚੋਂ ਇੱਕ ਹੈ। ਇਹ ਖ਼ਬਰ ਲਿਖੇ ਜਾਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mother of 3 gangraped in Kathua