ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤ ਨੂੰ ਦਰਖ਼ਤ ਨਾਲ ਬੰਨ੍ਹ ਕੇ ਕੁੱਟਿਆ ਤੇ ਪਾਇਆ ਜੁੱਤੀਆਂ ਦਾ ਹਾਰ

 ਔਰਤ ਨੂੰ ਦਰਖ਼ਤ ਨਾਲ ਬੰਨ੍ਹ ਕੇ ਕੁੱਟਿਆ

ਤ੍ਰਿਪੁਰਾ ਵਿੱਚ ਇੱਕ ਵਿਆਹੁਤਾ ਗੁਆਂਢੀ ਨਾਲ ਕਥਿਤ ਤੌਰ 'ਤੇ ਨਾਜਾਇਜ਼ ਰਿਸ਼ਤਾ ਹੋਣ ਕਾਰਨ ਦੋ ਬੱਚਿਆਂ ਦੀ ਮਾਂ ਨੂੰ ਇੱਕ ਦਰੱਖਤ ਨਾਲ ਬੰਨ੍ਹ ਕੇ ਕੁੱਟਣ ਤੇ ਜੁੱਤੀਆਂ ਦਾ ਹਾਰ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

 

ਰਣਜੀਤ ਦਾਸ ਜਿਸ ਨਾਲ ਇਸ ਔਰਤ ਦੇ ਸੰਬੰਧ ਸਨ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਘਟਨਾ ਬੁੱਧਵਾਰ ਨੂੰ ਸੂਬੇ ਦੀ ਰਾਜਧਾਨੀ ਅਗਰਤਲਾ ਤੋਂ 86 ਕਿਲੋਮੀਟਰ ਦੀ ਦੂਰੀ 'ਤੇ ਗੋਮਤੀ ਜ਼ਿਲ੍ਹੇ ਦੇ ਪੂਰ ਰਾਗਾਮਤੀ ਇਲਾਕੇ ਵਿਚ ਵਾਪਰੀ।

 

ਪੁਲਸ ਜਦੋਂ ਮੌਕੇ ਮੌਕੇ 'ਤੇ ਪੁੱਜੀ ਤਾਂ ਔਰਤ ਬੇਹੋਸ਼ ਹੋ ਗਈ ਸੀ ਤੇ ਉਸ ਨੂੰ ਨੇੜੇ ਦੇ ਸਥਾਨਕ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਆਈ.ਪੀ.ਸੀ ਦੀ ਧਾਰਾ 498 (ਏ) ਅਤੇ 304 (ਬੀ) ਤਹਿਤ ਕੇਸ ਦਰਜ ਕੀਤਾ ਹੈ।  ਇਤਫਾਕ ਨਾਲ, ਸੁਪਰੀਮ ਕੋਰਟ ਨੇ ਅੱਜ ਭਾਰਤੀ ਦੰਡਾਵਲੀ ਦੀ ਧਾਰਾ 497 ਨੂੰ ਰੱਦ ਕਰ ਦਿੱਤਾ ਹੈ, ਜਿਸ ਨਾਲ ਕਿਸੇ ਬਾਹਰਲੇੇ ਵਿਅਕਤੀ ਨਾਲ ਸੰਬੰਧ ਅਪਰਾਧਕ ਕਰਾਰ ਨਹੀਂ ਦਿੱਤੇ ਜਾ ਸਕਦੇ।

 

40 ਸਾਲਾ ਪੀੜਤਾ ਦੇ ਅਨੁਸਾਰ, ਉਹ ਆਪਣੇ ਖੇਤ ਵਿਚ ਕੰਮ ਕਰ ਰਹੀ ਸੀ ਜਦੋਂ ਉਸ ਦੇ ਪਿੰਡ ਦੀਆਂ ਤਿੰਨ ਔਰਤਾਂ ਅਤੇ ਕੁਝ ਆਦਮੀ ਆਏ ਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ, ਉਨ੍ਹਾਂ ਨੇ ਉਸ ਦੀ ਗਰਦਨ ਦੁਆਲੇ ਜੁੱਤੀਆਂ ਦਾ ਹਾਰ ਪਾਇਆ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mother of two was tied to a tree thrashed and humiliated with a garland of shoe