ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਬਾਲਗ਼ ਦੀ ਡਰਾਈਵਿੰਗ ’ਤੇ ਮਾਂ ਜਾਂ ਪਿਓ ਨੂੰ ਜਾਣਾ ਪਵੇਗਾ ਜੇਲ੍ਹ

ਨਾਬਾਲਗ਼ ਦੀ ਡਰਾਈਵਿੰਗ ’ਤੇ ਮਾਂ ਜਾਂ ਪਿਓ ਨੂੰ ਜਾਣਾ ਪਵੇਗਾ ਜੇਲ੍ਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਟ੍ਰੈਫ਼ਿਕ ਨਿਯਮਾਂ ਨੂੰ ਲੈ ਕੇ ਆਪਣਾ ਰੁਖ਼ ਸਪੱਸ਼ਟ ਕਰ ਹੀ ਦਿੱਤਾ ਹੈ। ਨਵੇਂ ਕਾਨੂੰਨ ਬਹੁਤ ਸਖ਼ਤ ਹਨ। ਹੁਣ ਬਹੁਤੇ ਚਾਲਾਨਾਂ ਲਈ ਜੁਰਮਾਨੇ 10 ਗੁਣਾ ਵਧਾ ਦਿੱਤੇ ਗਏ ਹਨ।

 

 

ਇਹ ਕਾਨੂੰਨ ਇੰਨਾ ਸਖ਼ਤ ਹੈ ਕਿ ਚਾਰ ਸਾਲ ਤੋਂ ਵੱਡੇ ਬੱਚੇ ਲਈ ਵੀ ਹੈਲਮੈਟ ਪਹਿਨਣ ਦੀ ਸ਼ਰਤ ਰੱਖੀ ਗਈ ਹੈ। ਨਾਬਾਲਗ਼ ਬੱਚੇ ਨੂੰ ਨਵੀਂ ਕਾਰ ਜਾਂ ਮੋਟਰਬਾਈਕ ਤੋਹਫ਼ੇ ਵਿੱਚ ਦੇਣ ਵਾਲੇ ਮਾਪਿਆਂ ਲਈ ਵੀ ਖ਼ਤਰੇ ਦੀ ਘੰਟੀ ਹੈ ਕਿਉ਼ਕਿ ਨਾਬਾਲਗ਼ ਬੱਚੇ ਵੱਲੋਂ ਉਹ ਵਾਹਨ ਚਲਾਉਣ ਕਾਰਨ ਵੀ ਮਾਪਿਆਂ ਵਿੱਚੋਂ ਇੱਕ ਨੂੰ ਤਿੰਨ–ਤਿੰਨ ਸਾਲਾਂ ਲਈ ਜੇਲ੍ਹ ਜਾਣਾ ਪੈ ਸਕਦਾ ਹੈ।

 

 

ਜੇ ਕਾਰ ਮਾਲਕ ਇਹ ਸਿੱਧ ਕਰ ਦੇਵੇ ਕਿ ਉਸ ਦੀ ਜਾਣਕਾਰੀ ਤੋਂ ਬਿਨਾ ਨਾਬਾਲਗ਼ ਨੇ ਵਾਹਨ ਚਲਾਇਆ ਹੈ, ਉਸ ਨੂੰ ਸਿਰਫ਼ ਤਦ ਹੀ ਮਾਫ਼ ਕੀਤਾ ਜਾ ਸਕਦਾ ਹੈ।

 

 

ਜੇ ਨਾਬਾਲਗ਼ ਵੱਲੋਂ ਚਲਾਏ ਜਾ ਰਹੇ ਵਾਹਨ ਰਾਹੀਂ ਕੋਈ ਹਾਦਸਾ ਵਾਪਰ ਜਾਂਦਾ ਹੈ, ਤਾਂ ਉਸ ਨਾਬਾਲਗ਼ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mother or Father will go to jail in case of their underage son or daughter drives