ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਂ ਨੇ ਆਪਣੇ ਬੱਚਿਆਂ ਨੂੰ ਬਚਾਉਣ ਲਈ 5ਵੀਂ ਮੰਜ਼ਲ ਤੋਂ ਸੁੱਟਿਆ

ਮਾਂ ਨੇ ਆਪਣੇ ਬੱਚਿਆਂ ਨੂੰ ਬਚਾਉਣ ਲਈ 5ਵੀਂ ਮੰਜ਼ਲ ਤੋਂ ਸੁੱਟਿਆ

ਚੀਨ ਦੇ ਸ਼ਚਾਂਗ ਸ਼ਹਿਰ `ਚ ਇਕ ਮਾਂ ਨੇ ਆਪਣੇ ਦੋ ਬੱਚਿਆਂ ਨੂੰ 5ਵੀਂ ਮੰਜ਼ਲ ਤੋਂ ਹੇਠਾਂ ਸੁੱਟ ਦਿੱਤਾ। ਹਾਲਾਂਕਿ ਇਸਦੇ ਪਿੱਛੇ ਮਾਂ ਦੀ ਬੇਰਹਿਮੀ ਨਹੀਂ, ਸਗੋਂ ਆਪਣੇ ਬੱਚਿਆਂ ਦੀ ਜਾਨ ਬਚਾਉਣ ਦੀ ਮਜ਼ਬੂਰੀ ਸੀ। ਸਭ ਤੋਂ ਦੁੱਖ ਦੀ ਗੱਲ ਇਹ ਰਹੀ ਕਿ ਬੱਚਿਆਂ ਨੂੰ ਬਚਾਉਣ ਵਾਲੀ ਮਾਂ ਖੁਦ ਨੂੰ ਨਹੀਂ ਬਚਾ ਸਕੀ ਅਤੇ ਹਾਦਸੇ `ਚ ਉਸਦੀ ਮੌਤ ਹੋ ਗਈ।


ਹੇਨਾਨ ਟੀਵੀ ਮੁਤਾਬਕ ਸ਼ਚਾਂਗ ਦੀ ਇਕ 5 ਮੰਜ਼ਲਾਂ ਇਮਾਰਤ ਦੇ ਸਿਖਰਲੇ ਫਲੈਟ `ਚ ਅਚਾਨਕ ਅੱਗ ਲੱਗ ਗਈ। ਇਸ `ਚ ਮਾਂ ਆਪਣੇ 9 ਸਾਲ ਦੇ ਬੇਟੇ ਅਤੇ 3 ਸਾਲ ਦੀ ਬੇਟੀ ਦੇ ਨਾਲ ਫਸ ਗਈ। ਹੇਨਾਨ ਟੀਵੀ ਦੇ ਮੁਤਾਬਕ ਉਨ੍ਹਾਂ ਨੂੰ ਮਿਲੇ ਵੀਡਿਓ `ਚ ਦਿਖਾਈ ਦੇ ਰਿਹਾ ਹੈ ਕਿ ਮਹਿਲਾ ਨੇ ਫਲੈਟ ਦੀ ਬਾਲਕੋਨੀ ਤੋਂ ਪਹਿਲਾਂ ਦੋ ਚਾਂਦਰਾਂ ਸੁੱਟੀਆਂ ਅਤੇ ਫਿਰ ਇਕ ਇਕ ਕਰਕੇ ਆਪਣੇ ਦੋਵੇਂ ਬੱਚੇ ਨੂੰ ਹੇਠਾਂ ਸੁੱਟ ਦਿੱਤਾ।


ਹੇਠਾਂ ਖੜ੍ਹੇ ਲੋਕਾਂ ਨੇ ਚਾਂਦਰਾਂ ਦੀ ਮਦਦ ਨਾਲ ਬੱਚਿਆਂ ਨੂੰ ਬਚਾ ਲਿਆ। ਵੀਡਿਓ `ਚ ਦਿਖਾਈ ਦੇ ਰਿਹਾ ਹੈ ਕਿ ਉਹ ਮਾਂ ਨੂੰ ਵੀ ਕੁੱਦਣ ਨੂੰ ਕਹਿ ਰਹੇ ਹਨ, ਪਰ ਬੇਹੋਸ਼ ਹੋਣ ਕਾਰਨ ਉਹ ਕੁੱਦ ਨਹੀਂ ਸਕੀ। ਬਾਅਦ `ਚ ਫਾਇਰ ਫਾਈਟਰਜ਼ ਨੂੰ ਮਹਿਲਾਂ ਫਲੈਟ `ਚ ਬੇਹੋਸ਼ ਮਿਲੀ ਸੀ। ਉਸ ਨੂੰ ਅਤੇ ਦੋਵਾਂ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਮਹਿਲਾਂ ਦੀ ਮੌਤ ਹੋ ਗਈ। ਪ੍ਰੰਤੂ ਉਸਦੇ ਦੋਵੇਂ ਬੱਚਿਆਂ ਨੂੰ ਖਤਰੇ ਤੋਂ ਬਾਹਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mother saves two children burning five storey flat throwing window