ਮੁਜਫਰਨਗਰ ਦੇ ਪਿੰਡ ਉਮਰਪੁਰ ਦੀ ਰਹਿਣ ਵਾਲੀ ਵਿਆਹੁਤਾ ਨੇ ਪਰਿਵਾਰਕ ਝਗੜੇ ਦੇ ਚਲਦਿਆਂ ਕਮਰੇ ਵਿਚ ਜਾ ਕੇ ਦਰਵਾਜਾ ਬੰਦ ਕਰ ਆਪਣੇ ਤਿੰਨ ਬੱਚਿਆਂ ਸਮੇਤ ਖੁਦ ਉਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਲਈ। ਬੱਚਿਆਂ ਦੀ ਚੀਕਾਂ ਸੁਣਕੇ ਪਿੰਡ ਵਾਸੀਆਂ ਨੇ ਦਰਵਾਜਾ ਤੋੜਕੇ ਮਹਿਲਾ ਤੇ ਬੱਚਿਆਂ ਨੂੰ ਬਾਹਰ ਕੱਢਿਆ।
ਸੂਚਨਾ ਮਿਲਣ ਉਤੇ ਪਹੁੰਚੀ ਪੁਲਿਸ ਨੇ ਮਹਿਲਾ ਤੇ ਬੱਚਿਆਂ ਨੂੰ ਕਸਬੇ ਦੀ ਸੀਐਚਸੀ ਵਿਚ ਭਰਤੀ ਕਰਵਾੲਆ। ਜਿੱਥੇ ਜ਼ਿਲ੍ਹਾ ਹਸਪਤਾਲ ਵਿਚ ਲਿਜਾਂਦੇ ਹੋਏ ਤਿੰਨਾਂ ਬੱਚਿਆਂ ਦੀ ਮੌਤ ਹੋ ਗਈ। ਗੰਭੀਰ ਹਾਲਤ ਦੇ ਚਲਦਿਆਂ ਮਹਿਲਾ ਨੂੰ ਮੇਰਠ ਭੇਜ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।