ਨਵੀਂ ਦਿੱਲੀ ਦੇ ਤ੍ਰਿਨਗਰ ਇਲਾਕੇ `ਚ ਇਕ ਮਹਿਲਾ ਨੇ ਆਪਣੇ 11 ਸਾਲ ਦੇ ਬਿਮਾਰ ਬੇਟੇ ਨੂੰ ਘਰੋ ਕੱਢ ਦਿੱਤਾ। ਘਟਨਾ ਨੂੰ ਦੇਖਕੇ ਗੁਆਢੀਆਂ ਨੇ ਕੈਟਸ ਐਬੂਲੈਂਸ ਦੀ ਮਦਦ ਨਾਲ ਬਿਮਾਰ ਬੱਚੇ ਨੂੰ ਐਲਐਨਜੇਪੀ ਹਸਪਤਾਲ `ਚ ਭਰਤੀ ਕਰਵਾਇਆ ਜਿੱਥੇ ਸ਼ਨੀਵਾਰ ਨੂੰ ਟਾਈਫਾਈਡ ਨਾਲ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ 35 ਸਾਲਾ ਸਵੀਤਾ ਦਾ ਪਤੀ ਤਿੰਨ ਸਾਲ ਪਹਿਲਾਂ ਛੱਡਕੇ ਚਲਿਆ ਗਿਆ ਸੀ। ਇਸ ਤੋਂ ਬਾਅਦ ਉਹ ਆਪਣੇ 11 ਸਾਲ ਦੇ ਬੇਟੇ ਨਾਲ ਤ੍ਰਿਨਗਰ ਸਥਿਤ ਆਪਣੇ ਪੇਕੇ ਘਰ ਰਹਿਣ ਲੱਗੀ ਸੀ। ਸਵਿਤਾ ਦੀ ਮਾਂ ਰੁਕਮਣੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਡਿਪਰੈਸ਼ਨ ਦਾ ਸਿ਼ਕਾਰ ਹੋ ਗਈ ਸੀ। ਉਹ ਆਪਣਾ ਦੁਬਾਰਾ ਵਿਆਹ ਕਰਾਉਣਾ ਚਾਹੁੰਦੀ ਸੀ ਅਤੇ ਇਸ `ਚ ਬੇਟੇ ਨੂੰ ਰੁਕਾਵਟ ਮੰਨ ਰਹੀ ਸੀ।
ਰੁਕਮਣੀ ਅਨੁਸਾਰ ਸਵਿਤਾ ਦੀ ਲਾਪਰਵਾਹੀ ਕਾਰਨ ਅੱਜ ਬੇਟਾ ਕੁਪੋਸ਼ਣ ਦਾ ਸਿ਼ਕਾਰ ਹੋ ਗਿਆ। ਕੁਝ ਸਮੇਂ ਬਾਅਦ ਉਹ ਵੀ ਡਿਪਰੈਸ਼ਨ ਦਾ ਪੀੜਤ ਹੋ ਗਿਆ। ਦੱਸਿਆ ਜਾਂਦਾ ਹੈ ਕਿ 12 ਅਕਤੂਬਰ ਨੂੰ ਸਵੀਤਾ ਨੇ ਆਪਣੇ ਬੇਟੇ ਨੂੰ ਘਰ ਤੋਂ ਬਾਹਰ ਕੱਢਕੇ ਦਰਵਾਜਾ ਬੰਦ ਕਰ ਲਿਆ। ਜਦੋਂ ਗਲੀ ਦੇ ਕੁੱਤੇ ਉਸ `ਤੇ ਭੌਕਣ ਲੱਗੇ ਤਾਂ ਗੁਆਂਢੀਆਂ ਨੇ ਦੇਖਕੇ ਕੈਟਸ ਨੂੰ ਸੂਚਨਾ ਦਿੱਤੀ। ਉਸ ਸਮੇਂ ਤੋਂ ਉਹ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ `ਚ ਭਰਤੀ ਸੀ। ਪ੍ਰੰਤੂ ਸਹੀ ਦੇਖਭਾਲ ਨਾ ਹੋਣ ਕਾਰਨ ਸ਼ਨੀਵਾਰ ਨੂੰ ਉਸਦੀ ਮੌਤ ਹੋ ਗਈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਘਰ ਤੋਂ ਕੱਢੇ ਜਾਣ ਦੀ ਪੁਸ਼ਟੀ ਨਹੀਂ ਕੀਤੀ।