ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

90 ਸਾਲਾ ਮੋਤੀਲਾਲ ਵੋਰਾ ਹੋ ਸਕਦੈ ਹਨ ਕਾਂਗਰਸ ਦੇ ਅੰਤਰਿਮ ਪ੍ਰਧਾਨ

 

ਲੋਕ ਸਭਾ ਚੋਣਾਂ ਤੋਂ ਬਾਅਦ ਆਪਣੇ ਅਸਤੀਫ਼ੇ ਨੂੰ ਲੈ ਕੇ ਬਣੀ ਦੁਬਿਧਾ ਦੀ ਸਥਿਤੀ ਅਤੇ ਅਟਕਲਾਂ ਉੱਤੇ ਰੋਕ ਲਗਾਉਂਦੇ ਹੋਏ ਰਾਹੁਲ ਗਾਂਦੀ ਨੇ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਤਸੀਫ਼ੇ ਦੀ ਰਸਮੀ ਐਲਾਨ ਕਰ ਦਿੱਤਾ।

 

ਨਾਲ ਹੀ ਪਾਰਟੀ ਨੂੰ ਸੁਝਾਅ ਦਿੱਤਾ ਕਿ ਨਵਾਂ ਪ੍ਰਧਾਨ ਚੁਣਨ ਲਈ ਇੱਕ ਸਮੂਹ ਗਠਤ ਕੀਤਾ ਜਾਵੇ ਕਿਉਂਕਿ ਉਨ੍ਹਾਂ ਲਈ ਇਹ ਜ਼ਰੂਰੀ ਨਹੀਂ ਹੈ ਕਿ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋਣ। ਹਾਲਾਂਕਿ ਇਸ ਵਿਚਕਾਰ ਖ਼ਬਰ ਹੈ ਕਿ ਮੋਤੀਲਾਲ ਵੋਰਾ ਪਾਰਟੀ ਦੇ ਅੰਤਰਿਮ ਪ੍ਰਧਾਨ ਬਣਾਏ ਜਾ ਸਕਦੇ ਹਨ।

 

ਸੂਤਰਾਂ ਦੀ ਮੰਨੀਏ ਤਾਂ ਜਦੋਂ ਪਾਰਟੀ ਨਵੇਂ ਪ੍ਰਧਾਨ ਦੀ ਚੋਣ ਨਹੀਂ ਕਰ ਲੈਂਦੀ, ਉਦੋਂ ਤੱਕ ਮੋਤੀਲਾਲ ਵੋਰਾ ਪਾਰਟੀ ਦੇ ਅੰਤਰਿਮ ਪ੍ਰਧਾਨ ਅਹੁਦੇ ਉੱਤੇ ਬਣੇ ਰਹਿਣਗੇ।

 

 

ਦਰਅਸਲ, ਕਾਂਗਰਸ ਦੇ ਸੰਵਿਧਾਨ ਅਨੁਸਾਰ, ਪ੍ਰਧਾਨ ਦੇ ਅਸਤੀਫੇ ਦੀ ਸਥਿਤੀ ਵਿੱਚ ਪਾਰਟੀ ਦੇ ਸੀਨੀਅਰ ਜਨਰਲ ਸਕੱਤਰ ਨੂੰ ਅੰਤਿਰਮ ਪ੍ਰਧਾਨ ਦਾ ਅਹੁਦਾ ਦਿੱਤੇ ਜਾਣ ਦਾ ਪ੍ਰਬੰਧ ਹੈ। ਇਸ ਸਬੰਧੀ ਮੋਤੀਲਾਲ ਵੋਹਰਾ ਸਭ ਤੋਂ ਸੀਨੀਅਰ ਨੇਤਾ ਹਨ। ਹਾਲਾਂਕਿ, ਨਿਊਜ਼ ਏਜੰਸੀ ਏ ਐੱਨ ਆਈ ਅਨੁਸਾਰ, ਮੋਤੀਲਾਲ ਵੋਹਰਾ ਨੂੰ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Motilal Vora is likely to be interim Congress president after Rahul gandhi resignation