ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਟਰ ਵਾਹਨ ਬਿਲ 2019 ਲੋਕ ਸਭਾ ’ਚ ਹੋਇਆ ਪਾਸ, ਹੁਣ ਹੋਣਗੇ ਵੱਡੇ ਫੇਰਬਦਲ

ਮੋਟਰ ਵਾਹਨ ਸੋਧ ਬਿਲ 2019 ਅੱਜ ਲੋਕ ਸਭਾ ਚ ਪਾਸ ਹੋ ਗਿਆ। ਇਸ ਮੌਕੇ ਤੇ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਸਰਕਾਰ ਦਾ ਮੋਟਰ ਵਾਹਨ ਸੋਧ ਬਿਲ ਦੇ ਦੁਆਰਾ ਸੂਬਿਆਂ ਦੇ ਹੱਕ ਚ ਕੋਈ ਦਖਲ ਦੇਣ ਦਾ ਕੋਈ ਇਰਾਦਾ ਨਹੀਂ ਹੈ, ਇਸ ਕੇ ਕਾਨੂੰਨਾਂ ਨੂੰ ਲਾਗੂ ਕਰਨਾ ਸੂਬਿਆਂ ਦੀ ਮਰਜ਼ੀ ਤੇ ਨਿਰਭਰ ਹੈ ਤੇ ਕੇਂਦਰ ਦੀ ਕੋਸ਼ਿਸ਼ ਸੂਬਿਆਂ ਨਾਲ ਸਹਿਯੋਗ ਕਰਨ, ਆਵਾਜਾਈ ਵਿਵਸਥਾ ਚ ਰਹਿੰਦਾ ਖੂੰਹਦਾ ਬਦਲਾਅ ਲਿਆਉਣ ਅਤੇ ਦੁਰਘਟਨਾਵਾਂ ਨੂੰ ਘਟਾਉਣ ਦੀ ਹੈ।

 

ਗਡਕਰੀ ਨੇ ਬਿਲ ਤੇ ਜਵਾਬ ਦਿੰਦਿਆਂ ਲੋਕ ਸਭਾ ਚ ਕਿਹਾ ਕਿ ਵਾਹਨਾਂ ਦੀ ਖਰੀਦ ਦੀ ਹਾਲਤ ਚ ਉਸਦਾ ਰਜਿਸਟ੍ਰੇਸ਼ਨ ਦਾ ਕੰਮ ਡੀਲਰ ਨੂੰ ਦੇਣ ਨਾਲ ਸੂਬਿਆਂ ਨੂੰ ਮਾਲੀਆ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਬਲਕਿ ਟੈਕਸ ਦਾ ਪੈਸਾ ਸੂਬਾ ਸਰਕਾਰਾਂ ਦੇ ਖਾਤੇ ਚ ਜਾਵੇਗਾ। ਇਸ ਸਬੰਧੀ ਟੈਕਸ ਦਾ ਫੈਸਲਾ ਵੀ ਸੂਬੇ ਆਪਣੇ ਮੁਤਾਬਕ ਕਰ ਸਕਦੇ ਹਨ।

 

ਗਡਕਰੀ ਨੇ ਕਿਹਾ ਕਿ ਇਸ ਬਿਲ ਨੂੰ 18 ਸੂਬਿਆਂ ਦੇ ਆਵਜਾਈ ਮੰਤਰੀਆਂ ਵਾਲੀ ਕਮੇਟੀ, ਚੋਣ ਕਮੇਟੀ ਤੇ ਮਾਹਰਾਂ ਦੀ ਸਿਫਾਰਸ਼ਾਂ ਦੇ ਆਧਾਰ ਤੇ ਤਿਆਰ ਕੀਤਾ ਗਿਆ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Motor Vehicles Amendment Bill-2019 passed in loksabha read what will be changed