ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ ਪੰਪ `ਤੇ ਮੋਟਰਸਾਈਕਲ ਸਟਾਰਟ ਕਰਦਿਆਂ ਹੀ ਲੱਗੀ ਅੱਗ

ਪੈਟਰੋਲ ਪੰਪ `ਤੇ ਮੋਟਰਸਾਈਕਲ ਸਟਾਰਟ ਕਰਦਿਆਂ ਹੀ ਲੱਗੀ ਅੱਗ

ਤਾਮਿਲਨਾਡੂ ਦੇ ਤਿਰੂਨੇਲਵੇਲੀ ਤੋਂ ਇਕ ਡਰਾਉਦੇ ਹਾਦਸੇ ਦਾ ਵੀਡੀਓ ਸਾਹਮਣੇ ਆਇਆ ਹੈ। ਪੈਟਰੋਲ ਪਵਾਉਣ ਦੇ ਬਾਅਦ ਨੌਜਵਾਨ ਨੇ ਜਿਵੇਂ ਹੀ ਆਪਣੇ ਮੋਟਰਸਾਈਕਲ ਨੂੰ ਸਟਾਰਟ ਕਰਦਾ ਤਾਂ ਮੋਟਰਸਾਈਕਲ ਸਮੇਤ ਨੌਜਵਾਨ ਨੂੰ ਅੱਗ ਨੇ ਲਪੇਟ `ਚ ਲੈ ਲਿਆ। ਇਹ ਬਚਾਅ ਦੀ ਗੱਲ ਰਹੀ ਕਿ ਪੈਟਰੋਲ ਪੰਪ ਅੱਗ ਦੀ ਲਪੇਟ `ਚ ਨਹੀਂ ਆਇਆ। ਜੇਕਰ ਅਜਿਹਾ ਹੁੰਦਾ ਤਾਂ ਵੱਡਾ ਹਾਦਸਾ ਹੋ ਸਕਦਾ ਸੀ।

 
ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰੇ `ਚ ਘਟਨਾ ਦੀ ਪੂਰੀ ਫੁਟੇਜ਼ ਰਿਕਾਰਡ ਹੋ ਗਈ ਹੈ। ਫੁਟੇਜ਼ `ਚ ਸਾਫ ਦਿਖਾਈ ਦੇ ਰਿਹਾ ਹੈ ਕਿ ਨੌਜਵਾਨ ਬਾਈਕ `ਚ ਪੈਟਰੋਲ ਪਵਾਕੇ ਜਿਵੇਂ ਹੀ ਬਾਈਕ ਸਟਾਰਟ ਕਰਦਾ ਹੈ ਤਾਂ ਬਾਈਕ `ਚ ਅੱਗ ਲੱਗ ਜਾਂਦੀ ਹੈ।

 


ਅੱਗ ਦੀਆਂ ਲਪਟਾਂ ਦੀ ਚੇਪਟ `ਚ ਨੌਜਵਾਨ ਵੀ ਆ ਜਾਂਦਾ ਹੈ। ਅੱਗ ਨੂੰ ਫੈਲਦਾ ਦੇਖਦੇ ਪੈਟਰੋਲ ਪੰਪ `ਤੇ ਰੌਲਾ ਪੈ ਜਾਂਦਾ ਹੈ। ਉਥੇ ਮੌਜੂਦ ਕਰਮਚਾਰੀ ਕਿਸੇ ਤਰ੍ਹਾਂ ਅੱਗ `ਤੇ ਕਾਬੂ ਪਾਉਂਦੇ ਹਨ ਅਤੇ ਅੱਗ ਨਾਲ ਝੁਲਸੇ ਨੌਜਵਾਨ ਨੂੰ ਹਸਪਤਾਲ `ਚ ਭਰਤੀ ਕਰਵਾਇਆ ਜਾਂਦਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:motorcycle catches fire at petrol pump in tamil nadu incident caught on cctv camera