ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਡ ਡੇਅ ਮੀਲ ਦੀ ਦਾਲ 'ਚ ਮਿਲਿਆ ਮਰਿਆ ਚੂਹਾ, 9 ਬੱਚਿਆਂ ਦੀ ਸਿਹਤ ਵਿਗੜੀ

ਸੋਮਭੱਦਰ 'ਚ ਇੱਕ ਲੀਟਰ ਦੁੱਧ 'ਚ ਬਾਲਟੀ ਭਰ ਪਾਣੀ ਮਿਲਾ ਕੇ ਬੱਚਿਆਂ ਨੂੰ ਪਿਆਉਣ ਤੋਂ ਬਾਅਦ ਮੁਜੱਫਰਨਗਰ 'ਚ ਬੱਚਿਆਂ ਨੂੰ ਦਿੱਤੇ ਗਏ ਮਿਡ ਡੇਅ ਮੀਲ 'ਚ ਮਰਿਆ ਹੋਇਆ ਚੂਹਾ ਮਿਲਿਆ ਹੈ। ਦਾਲ ਖਾਣ ਨਾਲ 9 ਬੱਚਿਆਂ ਦੀ ਸਿਹਤ ਵਿਗੜ ਗਈ। ਸੂਚਨਾ ਮਿਲਦੇ ਹੀ ਕਾਲਜ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਕਾਲਜ 'ਚ ਜਨ ਕਲਿਆਣ ਸੇਵਾ ਕਮੇਟੀ ਐਨਜੀਓ ਵੱਲੋਂ ਮਿਡ ਡੇਅ ਮੀਲ ਵੰਡਿਆ ਜਾਂਦਾ ਹੈ।
 

ਮਾਮਲਾ ਮੁਜੱਫਰਨਗਰ ਦੀ ਨਵੀਂ ਮੰਡੀ ਥਾਣਾ ਖੇਤਰ ਦੇ ਪਿੰਡ ਮੁਸਤਫਾਬਾਦ ਪਚੇਂਡਾ ਸਥਿਤ ਜਨਤਾ ਇੰਟਰ ਕਾਲਜ ਦਾ ਹੈ। ਮੰਗਲਵਾਰ ਨੂੰ ਮਿਡ ਡੇਅ ਮੀਲ 'ਚ ਦਾਲ ਚੌਲ ਬਣੇ ਸਨ। ਦੁਪਹਿਰ 'ਚ ਬੱਚਿਆਂ ਨੂੰ ਖਾਣਾ ਦਿੱਤਾ ਗਿਆ, ਜਿਸ ਨੂੰ ਖਾਣ ਤੋਂ ਬਾਅਦ 9 ਬੱਚਿਆਂ ਦੀ ਸਿਹਤ ਵਿਗੜ ਗਈ। ਬੱਚਿਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਬਾਅਦ ਖਾਣੇ ਦੀ ਜਾਂਚ ਕੀਤੀ ਗਈ ਤਾਂ ਦਾਲ 'ਚ ਮਰਿਆ ਹੋਇਆ ਚੂਹਾ ਨਿਕਲਿਆ।


 

ਬੀ.ਐਸ.ਏ. ਨੇ ਮਾਮਲੇ ਦਾ ਨੋਟਿਸ ਲੈਂਦਿਆਂ ਮਿਡ ਡੇਅ ਮੀਲ ਦੇ ਜ਼ਿਲ੍ਹਾ ਕੋ-ਆਰਡੀਨੇਟਰ ਵਿਕਾਸ ਤਿਆਗੀ ਨੂੰ ਜਾਂਚ ਲਈ ਮੌਕੇ 'ਤੇ ਭੇਜਿਆ। ਨਾਲ ਹੀ ਐਨਜੀਓ ਵਿਰੁੱਧ ਕਾਰਵਾਈ ਕਰਨ ਲਈ ਮਿਡ ਡੇਅ ਮੀਲ ਵਿਕਾਸ ਅਥਾਰਟੀ ਨੂੰ ਚਿੱਠੀ ਭੇਜੀ ਹੈ।
 

ਪੀੜਤ ਬੱਚਿਆਂ 'ਚ ਹੰਸ (13), ਹਰਸ਼ (12), ਪ੍ਰਸ਼ਾਂਤ (11), ਆਸ਼ੂ (13), ਅਮਨ (11), ਹਿਮਾਂਸ਼ੂ (13), ਸ਼ਿਵਮ (12), ਸਾਗਰ (11), ਦੇਵਾਂਸ਼ (11) ਨੂੰ ਢਿੱਡ ਦਰਦ ਅਤੇ ਉਲਟੀ ਦੀ ਸ਼ਿਕਾਇਤ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mouse Found In Mid Day Meal Served To Students In UP