ਸੰਸਦ ਮੈਂਬਰ ਅਤੇ ਅਭਿਨੇਤਰੀ ਨੁਸਰਤ ਜਹਾਂ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹਨ ਅਤੇ ਸਾਰੀ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਹਨ। ਹੁਣ ਹਾਲ ਹੀ ਵਿੱਚ ਨੁਸਰਤ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਸ ਨੇ ਗ਼ਰੀਬਾਂ ਅਤੇ ਸੈਕਸ ਵਰਕਰਾਂ ਨੂੰ ਕੰਬਲ ਵੰਡੇ ਹਨ।
ਨੁਸਰਤ ਨੇ ਕੰਬਲ ਵੰਡਦੇ ਹੋਏ ਦਾ ਵੀਡੀਓ ਸਾਂਝਾ ਕਰਦਿਆਂ ਲਿਖਿਆ ਕਿ ਹਰ ਤਿਉਹਾਰ ਆਪਣੇ ਆਪ ਨਾਲ ਖੁਸ਼ੀਆਂ ਲਿਆਉਂਦਾ ਹੈ। ਹਰ ਕਿਸੇ ਨੂੰ ਆਪਣੇ ਪਿਆਰ ਨਾਲ ਬੰਨ੍ਹੋ। ਹਰ ਕੋਈ ਇਸ ਖੁਸ਼ੀ ਦਾ ਹੱਕਦਾਰ ਹੈ, ਗ਼ਰੀਬ ਤੋਂ ਲੈ ਕੇ ਸੈਕਸ ਵਰਕਰਾਂ ਤੱਕ, ਇਸ ਲਈ ਇਸ ਨੂੰ ਹਰ ਜਗ੍ਹਾ ਫੈਲਾਓ।
ਵੀਡੀਓ ਵਿੱਚ ਨੁਸਰਤ ਦੇ ਨਾਲ ਉਸ ਦਾ ਪਤੀ ਨਿਖਿਲ ਜੈਨ ਵੀ ਦਿਖਾਈ ਦੇ ਰਹੇ ਹਨ।
ਵੀਡੀਓ ‘ਤੇ ਨੁਸਰਤ ਦੇ ਫੈਨਸ ਉਸ ਦੀ ਪ੍ਰਸ਼ੰਸਾ ਕਰ ਰਹੇ ਹਨ। ਪ੍ਰਸ਼ੰਸਕ ਟਿਪਣੀ ਕਰ ਰਹੇ ਹਨ ਕਿ ਉਨ੍ਹਾਂ ਨੂੰ ਨੁਸਰਤ ਦੇ ਕੰਮ 'ਤੇ ਮਾਣ ਹੈ।
ਤੁਹਾਨੂੰ ਦੱਸ ਦੇਈਏ ਕਿ ਨੁਸਰਤ ਜਹਾਂ ਪਹਿਲੀ ਵਾਰ ਸਾਂਸਦ ਚੁਣੀ ਗਈ ਹੈ। ਸੰਸਦ ਮੈਂਬਰ ਬਣਨ ਤੋਂ ਬਾਅਦ, ਨੁਸਰਤ ਨੇ 19 ਜੂਨ ਨੂੰ ਨਿਖਿਲ ਜੈਨ ਨਾਲ ਵਿਆਹ ਕਰਵਾ ਲਿਆ ਸੀ। ਨੁਸਰਤ ਅਕਸਰ ਆਪਣੀ ਫ਼ੋਟੋ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਨੁਸਰਤ ਹਰ ਹਿੰਦੂ ਤਿਉਹਾਰ ਨੂੰ ਦਿਲੋਂ ਮਨਾਉਂਦੀ ਹੈ।