ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਮੀਆ 'ਚ ਬੱਚਿਆਂ 'ਤੇ ਜੁਲਮ ਢਾਹ ਰਹੀ ਹੈ ਸਰਕਾਰ : ਓਵੈਸੀ

ਲੋਕ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਜਾਮੀਆ 'ਚ ਹੋਈ ਗੋਲੀਬਾਰੀ ਦਾ ਮੁੱਦਾ ਜ਼ੋਰ-ਸ਼ੋਰ ਚੁੱਕਿਆ ਗਿਆ। ਆਲ ਇੰਡੀਆ ਮਜਲਿਸ-ਏ-ਇਤਹਾਦ-ਉਲ ਮੁਸਲੀਮੀਨ (ਏਆਈਐਮਆਈਐਮ) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਰਕਾਰ ਬੱਚਿਆਂ 'ਤੇ ਜੁਲਮ ਢਾਹ ਰਹੀ ਹੈ। ਬੱਚਿਆਂ ਨੂੰ ਗੋਲੀ ਮਾਰੀ ਜਾ ਰਹੀ ਹੈ। 
 

 

ਓਵੈਸੀ ਨੇ ਕਿਹਾ, "ਮੈਂ ਹਕੂਮਤ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀ ਜਾਮੀਆ ਦੇ ਬੱਚਿਆਂ ਨਾਲ ਹਾਂ। ਇਹ ਹਕੂਮਤ ਬੱਚਿਆਂ 'ਤੇ ਜੁਲਮ ਢਾਹ ਰਹੀ ਹੈ। ਇੱਕ ਬੱਚੇ ਦੀ ਅੱਖ ਚਲੀ ਗਈ। ਬੇਟੀਆਂ ਨੂੰ ਮਾਰਿਆ ਜਾ ਰਿਹਾ ਹੈ। ਬੱਚਿਆਂ ਨੂੰ ਮਾਰ ਰਹੇ ਹਨ। ਸ਼ਰਮ ਨਹੀਂ ਆਈ ਇਨ੍ਹਾਂ ਨੂੰ, ਗੋਲੀ ਮਾਰ ਰਹੇ ਹਨ।"
 

ਇਸ ਤੋਂ ਪਹਿਲਾਂ ਕਾਂਗਰਸੀ ਆਗੂਆਂ ਨੇ ਪ੍ਰਸ਼ਨ ਕਾਲ ਦੌਰਾਨ ਨਾਗਰਿਕਤਾ ਸੋਧ ਕਾਨੂੰਨ, ਐਨਪੀਆਰ, ਐਨਆਰਸੀ ਦੇ ਮੁੱਦਿਆਂ 'ਤੇ ਭਾਰੀ ਹੰਗਾਮਾ ਕੀਤਾ। ਵਿਰੋਧੀ ਪਾਰਟੀਆਂ ਨੇ ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਦੌਰਾਨ ਵਿਵਾਦਤ ਬਿਆਨ ਦੇਣ ਦਾ ਦੋਸ਼ ਲਗਾਉਂਦਿਆਂ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦਾ ਵੀ ਵਿਰੋਧ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: MP Asaduddin Owaisi said We are with the students of Jamia Milia Islamia