ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

MP CM ਕਮਲਨਾਥ ਦਾ ਭਾਣਜਾ 354 ਕਰੋੜ ਦੇ ਬੈਂਕ ਘੁਟਾਲੇ ’ਚ ਗ੍ਰਿਫ਼ਤਾਰ

MP CM ਕਮਲਨਾਥ ਦਾ ਭਾਣਜਾ 354 ਕਰੋੜ ਦੇ ਬੈਂਕ ਘੁਟਾਲੇ ’ਚ ਗ੍ਰਿਫ਼ਤਾਰ

ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਮੱਧ ਪ੍ਰਦੇਸ਼ (MP) ਦੇ ਮੁੱਖ ਮੰਤਰੀ (CM) ਕਮਲ ਨਾਥ ਦੇ ਭਾਣਜੇ ਰਤੁਲ ਪੁਰੀ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ੳੱਤੇ ਸੈਂਟਰਲ ਬੈਂਕ ਆੱਫ਼ ਇੰਡੀਆ ਨਾਲ 354 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਕਰਨ ਦਾ ਦੋਸ਼ ਹੈ। ਬੈਂਕ ਨੇ ਖ਼ੁਦ ਰਤੁਲ ਪੁਰੀ ਵਿਰੁੱਧ ਕੇਸ ਦਰਜ ਕਰਵਾਇਆ ਹੈ। ਰਤੁਲ ਪੁਰੀ ਪਹਿਲਾਂ ‘ਮੋਜ਼ਰ ਬੇਅਰ’ (Moser Baer) ਨਾਂਅ ਦੀ ਕੰਪਨੀ ਦਾ ਕਾਰਜਕਾਰੀ ਨਿਰਦੇਸ਼ਕ ਰਹਿ ਚੁੱਕਾ ਹੈ।

 

 

ਸੀਬੀਆਈ ਨੇ ਰਤੁਲ ਪੁਰੀ ਤੇ ਕੁਝ ਹੋਰਨਾਂ ਵਿਰੁੱਧ ਬੈਂਕ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ।

 

 

ਤਿੰਨ ਦਿਨ ਪਹਿਲਾਂ ਸੀਬਆਈ ਨੇ ਰਤੁਲ ਪੁਰੀ ਵਿਰੁੱਧ ਕੇਸ ਦਰਜ ਕੀਤਾ ਸੀ ਤੇ ਅੱਜ ED ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸੀਬੀਆਈ ਨੇ ਰਤੁਲ ਪੁਰੀ ਤੋਂ ਇਲਾਵਾ ਉਸ ਦੇ ਪਿਤਾ ਤੇ ਮੈਨੇਜਿੰਗ ਡਾਇਰੈਕਟਰ ਦੀਪਕ ਪੁਰੀ, ਡਾਇਰੈਕਟਰ ਨੀਤਾ ਪੁਰੀ (ਜੋ ਕਮਲ ਨਾਥ ਦੀ ਭੈਣ ਤੇ ਰਤੁਲ ਦੀ ਮਾਂ ਹੈ), ਡਾਇਰੈਕਟਰ ਸੰਜੇ ਜੈਨ ਅਤੇ ਡਾਇਰੈਕਟਰ ਵਿਨੀਤ ਸ਼ਰਮਾ ਵਿਰੁੱਧ ਕਥਿਤ ਅਪਰਾਧਕ ਸਾਜ਼ਿਸ਼ ਰਚਣ, ਧੋਖਾਧੜੀ ਕਰਨ, ਜਾਅਲੀ ਦਸਤਾਵੇਜ਼ ਤਿਆਰ ਕਰਨ ਤੇ ਭ੍ਰਿਸ਼ਟ ਤਰੀਕੇ ਅਪਨਾਉਣ ਦੇ ਮਾਮਲੇ ਦਰਜ ਕੀਤੇ ਸਨ।

 

 

CBI ਨੇ ਐਤਵਾਰ ਨੂੰ ਮੁਲਜ਼ਮ ਡਾਇਰੈਕਟਰਾਂ ਦੇ ਘਰਾਂ ਤੇ ਦਫ਼ਤਰਾਂ ਸਮੇਤ ਛੇ ਟਿਕਾਣਿਆਂ ਉੱਤੇ ਛਾਪੇਮਾਰੀਆਂ ਕਰ ਕੇ ਚੰਗੀ ਤਰ੍ਹਾਂ ਤਲਾਸ਼ੀ ਲਈ ਸੀ। ਰਤੁਲ ਪੁਰੀ ਨੇ ਸਾਲ 2012 ਦੌਰਾਨ ਐਗਜ਼ੀਕਿਊਟਿਵ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਉਸ ਦੇ ਮਾਪੇ ਬੋਰਡ ਵਿੱਚ ਬਣੇ ਰਹੇ ਸਨ।

 

 

ਮੋਜ਼ਰ ਬੇਅਰ ਨਾਂਅ ਦੀ ਕੰਪਨੀ ਕੰਪੈਕਟ ਡਿਸਕਸ (CDs), ਡੀਵੀਡੀਜ਼ (DVDs) ਅਤੇ ਸੌਲਿਡ ਸਟੇਟ ਸਟੋਰੇਜ ਉਪਕਰਣ ਤੇ ਯੰਤਰ ਬਣਾਉਂਦੀ ਰਹੀ ਹੈ।

 

 

ਇਹ ਕੰਪਨੀ ਸਾਲ 2009 ਤੋਂ ਵੱਖੋ–ਵੱਖਰੇ ਬੈਂਕਾਂ ਤੋਂ ਕਰਜ਼ੇ ਲੈਂਦੀ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MP CM Kamalnath s nephew arrested in Rs 354 Crore Bank fraud