ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾੜੀਆਂ ਨਾ ਵਜਾਈਆਂ ਤਾਂ ਅਗਲੇ ਜਨਮ ਘਰ-ਘਰ ਜਾ ਕੇ ਵਜਾਉਣੀ ਪਵੇਗੀ : ਸਿੱਖਿਆ ਮੰਤਰੀ

ਤਾੜੀਆਂ ਨਾ ਵਜਾਈਆਂ ਤਾਂ ਅਗਲੇ ਜਨਮ ਘਰ-ਘਰ ਜਾ ਕੇ ਵਜਾਉਣੀ ਪਵੇਗੀ : ਸਿੱਖਿਆ ਮੰਤਰੀ

ਅਧਿਆਪਕ ਦਿਵਸ਼ ਮੌਕੇ ਕਰਵਾਏ ਗਏ ਇਕ ਸਮਾਗਮ ਦੌਰਾਨ ਮੱਧ ਪ੍ਰਦੇਸ਼ ਦੇ ਸਿੱਖਿਆ ਮੰਤਰੀ ਵੱਲੋਂ ਦਿੱਤਾ ਗਿਆ ਬਿਆਨ ਸੁਰੱਖੀਆਂ ਬਣਿਆ ਹੋਇਆ ਹੈ। ਇਕ ਪ੍ਰੋਗਰਾਮ `ਚ ਬੋਲਦੇ ਹੋਏ ਮੱਧ ਪ੍ਰਦੇਸ਼ ਦੇ ਸਿੱਖਿਆ ਮੰਤਰੀ ਕੁੰਵਰ ਵਿਜੈ ਸ਼ਾਹ ਨੇ ਕਿਹਾ ਕਿ ਜੇਕਰ ਆਪ ਤਾੜੀਆਂ ਨਾ ਬਜਾਈਆਂ ਤਾਂ ਅਗਲੇ ਜਨਮ `ਚ ਘਰ-ਘਰ ਜਾਕੇ ਵਜਾਉਣੀਆਂ ਪੈਣਗੀਆਂ।

 


ਨਿਊਜ ਏਜੰਸੀ ਏਐਨਆਈ ਨੇ ਮੰਤਰੀ ਵਿਜੈ ਸ਼ਾਹ ਦਾ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ `ਚ ਸ਼ਾਹ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਗੁਰੂ ਦੇ ਸਨਮਾਨ `ਚ ਤਾੜੀਆਂ ਨਾ ਮਾਰੀਆਂ ਤਾਂ ਅਗਲੇ ਜਨਮ `ਚ ਘਰ-ਘਰ ਜਾਕੇ ਤਾੜੀਆਂ ਵਜਾਉਣੀਆਂ ਪੈਣਗੀਆਂ।


ਵੀਡੀਓ `ਚ ਸ਼ਾਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਅਜੇ ਮੈਂ ਦੇਖ ਰਿਹਾ ਹਾਂ ਕਿ ਕੁਝ ਸਾਡੇ ਸਾਥੀ ਤਾੜੀਆਂ ਨਹੀਂ ਵਜਾ ਰਹੇ ਜਾਂ ਫਿਰ ਤਾੜੀ ਵਜਾਉਣ ਦਾ ਬਹਾਨਾ ਕਰ ਰਹੇ ਹਨ।


ਉਨ੍ਹਾਂ ਅੱਗੇ ਕਿਹਾ ਕਿ ਜ਼ੋਰਦਾਰ ਤਾੜੀਆਂ ਨਾਲ ਗੁਰੂ ਦਾ ਸਨਮਾਨ ਕੀਤਾ ਜਾਵੇ। ਲੋਕਾਂ ਵੱਲੋਂ ਤਾੜੀ ਵਜਾਏ ਜਾਣ ਬਾਅਦ ਆਖਿਰ `ਚ ਮੰਤਰੀ ਨੇ ਕਿਹਾ ਕਿ ਇਸਦਾ ਮਤਲਬ ਹੈ ਕਿ ਅਗਲੇ ਜਨਮ `ਚ ਕੋਈ ਵੀ ਘਰ ਘਰ ਜਾ ਕੇ ਤਾੜੀਆਂ ਨਹੀਂ ਵਜਾਉਣਾ ਚਾਹੁੰਦਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mp education minister says who do not applause then have to play this at home