ਸੋਮਵਾਰ ਦੀ ਰਾਤ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਜਨ ਆਸ਼ੀਰਵਾਦ ਯਾਤਰਾ ਦੇ ਕਾਫਲੇ 'ਤੇ ਕੁਝ ਲੋਕਾਂ ਨੇ ਪਥਰਾਵ ਕੀਤਾ। ਕਾਫ਼ਲੇ ਵਿੱਚ ਸ਼ਾਮਲ ਪੁਲਿਸ ਵਾਹਨਾਂ ਦੇ ਕੱਚ ਨੂੰ ਤੋੜ ਦਿੱਤਾ ਗਿਆ ਤੇ ਦੋ ਪੁਲਸ ਕਰਮਚਾਰੀ ਜ਼ਖਮੀ ਹੋ ਗਏ।
ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵਰਾਜ ਸਿੰਘ ਚੌਹਾਨ ਜੋ ਆਪਣੀ ਜਨ ਆਸ਼ੀਰਾਵਦ ਯਾਤਰਾ ਦੇ ਰੱਥ 'ਤੇ ਸਵਾਰ ਸੀ, ਤਾਲ ਪੁਲੀਸ ਸਟੇਸ਼ਨ ਖੇਤਰ ਤੋਂ ਲੰਘ ਰਹੇ ਸੀ। ਕੁਝ ਨੌਜਵਾਨਾਂ ਨੇ ਹਨੇਰੇ ਦਾ ਫਾਇਦਾ ਉਠਾਇਆ ਅਤੇ ਉਨ੍ਹਾਂ ਵੱਲ ਪੱਥਰ ਚਲਾਏ। ਜਿਸ ਕਾਰਨ ਪੁਲਿਸ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਤੇ ਦੋ ਜਵਾਨ ਜ਼ਖ਼ਮੀ ਹੋ ਗਏ।
ਤਾਲ ਥਾਣਾ ਦੇ ਇੰਚਾਰਜ ਵਿਨੋਦ ਸਿੰਘ ਬਾਘੇਲ ਨੇ ਦੱਸਿਆ ਕਿ ਕਈ ਪੁਲੀਸ ਵਾਹਨ ਤੋੜੇ ਗਏ ਹਨ, ਮੁਲਜ਼ਮਾਂ ਦੀ ਭਾਲ ਜਾਰੀ ਹੈ।