ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੱਗਿਆ ਠਾਕੁਰ ਵਿਰੁੱਧ 12 ਸਾਲ ਪੁਰਾਣਾ ਕਤਲ ਕੇਸ ਮੁੜ ਖੋਲ੍ਹ ਸਕਦੀ ਹੈ MP ਸਰਕਾਰ

ਪ੍ਰੱਗਿਆ ਠਾਕੁਰ ਵਿਰੁੱਧ 12 ਸਾਲ ਪੁਰਾਣਾ ਕਤਲ ਕੇਸ ਮੁੜ ਖੋਲ੍ਹ ਸਕਦੀ ਹੈ MP ਸਰਕਾਰ

ਭੋਪਾਲ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਵਿਰੁੱਧ 12 ਸਾਲ ਪੁਰਾਣਾ ਕਤਲ ਕੇਸ ਮੁੜ ਖੋਲ੍ਹਣ ਬਾਰੇ ਹੁਣ ਮੱਧ ਪ੍ਰਦੇਸ਼ (MP) ਸਰਕਾਰ ਵਿਚਾਰ ਕਰ ਰਹੀ ਹੈ। ਚੇਤੇ ਰਹੇ ਕਿ 12 ਸਾਲ ਪਹਿਲਾਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਪਚਾਰਕ ਸੁਨੀਲ ਜੋਸ਼ੀ ਦਾ ਕਤਲ ਹੋਇਆ ਸੀ। ਇਸ ਮਾਮਲੇ ਵਿੱਚ ਪ੍ਰੱਗਿਆ ਠਾਕੁਰ ਸਮੇਤ ਅੱਠ ਜਣੇ ਮੁਲਜ਼ਮ ਸਨ, ਜਿਨ੍ਹਾਂ ਨੂੰ ਸਾਲ 2017 ’ਚ ਬਰੀ ਕੀਤਾ ਜਾ ਚੁੱਕਾ ਹੈ।

 

 

ਪੰਜਾਬ ਦੇ ਕਾਨੂੰਨ ਮੰਤਰੀ ਪੀਸੀ ਸ਼ਰਮਾ ਨੇ ਸੋਮਵਾਰ ਨੂੰ ਸ਼ਾਜਾਪੁਰ ਦੇ ਨਾਲਾਖੇੜਾ ਵਿੱਚ ਬਗਲਾਮੁਖੀ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਸ ਦੇ ਸੰਕੇਤ ਦਿੱਤੇ ਕਿ ਸੂਬਾ ਸਰਕਾਰ ਸੁਨੀਲ ਜੋਸ਼ੀ ਕਤਲ ਕਾਂਡ ਦੀ ਫ਼ਾਈਲ ਮੁੜ ਖੋਲ੍ਹਣ ਜਾ ਰਹੀ ਹੈ।

 

 

ਮੀਡੀਆ ਰਿਪੋਰਟਾਂ ਮੁਤਾਬਕ ਸ੍ਰੀ ਸ਼ਰਮਾ ਨੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਮੈਂ ਪ੍ਰੱਗਿਆ ਠਾਕੁਰ ਨੂੰ ਸਾਧਵੀ ਨਹੀਂ ਕਹਾਂਗਾ ਕਿਉਂਕ ਉਨ੍ਹਾਂ ਮਹਾਤਮਾ ਗਾਂਧੀ ਦੇ ਕਾਤਲ ਨੂੰ ਦੇਸ਼–ਭਗਤ ਤੇ ਸ਼ਹੀਦ ਹੇਮੰਤ ਕਰਕਰੇ ਨੂੰ ਦੇਸ਼–ਧਰੋਹੀ ਕਿਹਾ ਹੈ। ਇਨ੍ਹਾਂ ਬਿਆਨਾਂ ਤੋਂ ਲੱਗਦਾ ਹੈ ਕਿ ਉਹ ਉਸ (ਸੁਨੀਲ ਜੋਸ਼ੀ) ਕਤਲ ਕਾਂਡ ਵਿੱਚ ਸ਼ਾਮਲ ਹੋ ਸਕਦੇ ਹਨ।

 

 

ਸੁਨੀਲ ਜੋਸ਼ੀ ਦੀ 29 ਦਸੰਬਰ, 2007 ਨੂੰ ਦੇਵਾਸ ਵਿੱਚ ਹੱਤਿਆ ਹੋਇਆ ਸੀ। ਇਸ ਮਾਮਲੇ ਵਿੱਚ ਪ੍ਰੱਗਿਆ ਠਾਕੁਰ ਸਮੇਤ ਮੁਲਜ਼ਮ ਬਣਾਏ ਗਏ ਅੱਠ ਲੋਕਾਂ ਨੂੰ ਫ਼ਰਵਰੀ 2017 ਨੂੰ ਐੱਨਆਈਏ ਕੋਰਟ ਨੇ ਬਰੀ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MP Govt may re open 12 year old murder case against Pragya Singh Thakur