ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਦਗੀ ਦੇ ਪੁੰਜ MP ਰਤਨ ਲਾਲ ਕਟਾਰੀਆ ਦੀ ਹੋ ਰਹੀ ਕੁਝ ਸ਼ਲਾਘਾ ਤੇ ਕੁਝ ਆਲੋਚਨਾ

ਸਾਦਗੀ ਦੇ ਪੁੰਜ MP ਰਤਨ ਲਾਲ ਕਟਾਰੀਆ ਦੀ ਹੋ ਰਹੀ ਕੁਝ ਸ਼ਲਾਘਾ ਤੇ ਕੁਝ ਆਲੋਚਨਾ

ਤੁਹਾਡੇ ਹਲਕੇ ਦੇ ਐੱਮਪੀ ਦਾ ਰਿਪੋਰਟ ਕਾਰਡ – 2

 

ਅੰਬਾਲਾ ਸੰਸਦੀ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਦੀ ਕਾਰਗੁਜ਼ਾਰੀ ਬਾਰੇ ਅੰਬਾਲਾ ਛਾਉਣੀ, ਮੁਲਾਣਾ, ਸਢਾਉਰਾ, ਜਗਾਧਰੀ ਤੇ ਯਮੁਨਾਨਗਰ ਦੇ ਭਾਜਪਾ ਕਾਰਕੁੰਨਾਂ ਦੇ ਵਿਚਾਰ ਓਨੇ ਵਧੀਆ ਨਹੀਂ ਹਨ, ਜਿੰਨੇ ਕਿ ਉਨ੍ਹਾਂ ਬਾਰੇ ਕਾਲਕਾ, ਪੰਚਕੂਲਾ, ਅੰਬਾਲਾ ਸ਼ਹਿਰ ਤੇ ਨਾਰਾਇਣਗੜ੍ਹ ਦੇ ਕਾਰਕੁੰਨਾਂ ਦੇ ਹਨ। ਪਰ ਖ਼ੁਦ ਸ੍ਰੀ ਕਟਾਰੀਆ ਸੰਸਦ ਵਿੱਚ ਆਪਣੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਹੁਣ ਉਹ ਦੋਬਾਰਾ ਚੋਣ–ਮੈਦਾਨ ਵਿੱਚ ਉੱਤਰਨ ਦੇ ਚਾਹਵਾਨ ਹਨ।

 

 

ਦਰਅਸਲ, ਸ੍ਰੀ ਕਟਾਰੀਆ ਦੀ ਇਸ ਗੱਲ ਕਰ ਕੇ ਕੁਝ ਨੁਕਤਾਚੀਨੀ ਹੁੰਦੀ ਰਹੀ ਹੈ ਕਿ ਉਹ ਆਪਣੇ ਕਾਰਜਕਾਲ ਦੌਰਾਨ ਅੰਬਾਲਾ ਸੰਸਦੀ ਹਲਕੇ ਦੇ ਕੁਝ ਹਿੱਸਿਆਂ ’ਚ ਕਦੇ ਗਏ ਹੀ ਨਹੀਂ। ਉਂਝ ਭਾਵੇਂ ਉਨ੍ਹਾਂ ਦੇ ਸਮਰਥਕ ਇਹੋ ਆਖਦੇ ਹਨ ਕਿ ਉਨ੍ਹਾਂ ਦੇ ਐੱਮਪੀ ਨੂੰ ਕਿਸੇ ਵੀ ਵੇਲੇ ਮਿਲਿਆ ਜਾ ਸਕਦਾ ਹੈ ਤੇ ਉਹ ਸਭ ਦੀ ਸੁਣਦੇ ਹਨ ਪਰ ਭਾਰਤੀ ਜਨਤਾ ਪਾਰਟੀ ਦੇ ਹੀ ਕੁਝ ਕਾਰਕੁੰਨਾਂ ਦਾ ਇਹ ਵੀ ਮੰਨਣਾ ਹੈ ਕਿ ਭਾਵੇਂ 2014 ਦੌਰਾਨ ਸ੍ਰੀ ਕਟਾਰੀਆ 3.3 ਲੱਖ ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤੇ ਸਨ ਪਰ ਉਹ ਬਹੁਤੀ ਵਾਰ ਕਥਿਤ ਤੌਰ ’ਤੇ ਕਾਰਵਾਈ ਤੋਂ ਖੁੰਝਦੇ ਰਹੇ ਹਨ।  ਸਮੁੱਚੇ ਅੰਬਾਲਾ ਸੰਸਦੀ ਹਲਕੇ ਵਿੱਚ ਲੱਗੇ ਭਾਜਪਾ ਦੇ ਹੋਰਡਿੰਗਜ਼ ਤੇ ਬੈਨਰਾਂ ’ਤੇ ਕਿਤੇ ਵੀ ਸ੍ਰੀ ਕਟਾਰੀਆ ਦੀ ਤਸਵੀਰ ਵਿਖਾਈ ਨਹੀਂ ਦਿੰਦੀ।

 

 

ਅੰਬਾਲ਼ਾ ਛਾਉਣੀ, ਮੁਲਾਣਾ, ਸਢਾਉਰਾ, ਜਗਾਧਰੀ ਤੇ ਯਮੁਨਾਨਗਰ ਵਿੱਚ ਸ੍ਰੀ ਰਤਨ ਲਾਲ ਕਟਾਰੀਆ ਦੇ ਆਲੋਚਕ ਕੁਝ ਵਧੇਰੇ ਹਨ ਪਰ ਕਾਲਕਾ, ਪੰਚਕੂਲਾ, ਅੰਬਾਲਾ ਸ਼ਹਿਰ ਤੇ ਨਾਰਾਇਣਗੜ੍ਹ ਖੇਤਰਾਂ ਵਿੱਚ ਉਨ੍ਹਾਂ ਦੀ ਸ਼ਲਾਘਾ ਕਰਨ ਵਾਲੇ ਕਈ ਸਮਰਥਕ ਮਿਲ ਜਾਣਗੇ। ਇਸ ਸੰਸਦੀ ਹਲਕੇ ਦੇ ਸਾਰੇ ਨੌਂ ਵਿਧਾਨ ਸਭਾ ਹਲਕਿਆਂ ਤੋਂ ਭਾਜਪਾ ਦੇ ਹੀ ਵਿਧਾਇਕ ਹਨ ਪਰ ਸ੍ਰੀ ਕਟਾਰੀਆ ਬਾਰੇ ਵਿਚਾਰ ਕੁਝ ਵੱਖੋ–ਵੱਖਰੇ ਹੀ ਹਨ।

 

 

ਪੰਚਕੂਲਾ ਵਿਧਾਨ ਸਭਾ ਹਲਕੇ ਤੋਂ ਗਿਆਨ ਚੰਦ ਗੁਪਤਾ, ਕਾਲਕਾ ਤੋਂ ਲਤਿਕਾ ਸ਼ਰਮਾ, ਨਾਰਾਇਣਗੜ੍ਹ ਤੋਂ ਨਾਯਾਬ ਸੈਨੀ, ਮੁਲਾਣਾ (ਐੱਸਸੀ) ਤੋਂ ਸੰਤੋਸ਼ ਸਰਵਣ, ਸਢਾਉਰਾ (ਐੱਸਸੀ) ਤੋਂ ਬਲਵੰਤ ਸਿੰਘ, ਜਗਾਧਰੀ ਤੋਂ ਕੰਵਰ ਪਾਲ, ਯਮੁਨਾਨਗਰ ਤੋਂ ਘਣਸ਼ਿਆਮ ਸਰਾਫ਼, ਅੰਬਾਲਾ ਛਾਉਣੀ ਤੋਂ ਅਨਿਲ ਵਿਜ ਅਤੇ ਅੰਬਾਲਾ ਸ਼ਹਿਰ ਤੋਂ ਅਸੀਮ ਗੋਇਲ ਭਾਜਪਾ ਦੇ ਵਿਧਾਇਕ ਹਨ।

 

 

ਮਈ 2014 ਦੌਰਾਨ ਹਰਿਆਣਾ ਦੇ 10 ਲੋਕ ਸਭਾ ਹਲਕਿਆਂ ’ਚੋਂ ਸੱਤ ਉੱਤੇ ਪਹਿਲੀ ਵਾਰ ਭਾਜਪਾ ਦੇ ਉਮੀਦਵਾਰ ਜਿੱਤੇ ਸਨ ਤੇ ਉਸੇ ਵਰ੍ਹੇ ਅਕਤੂਬਰ ’ਚ ਵਿਧਾਨ ਸਭਾ ਚੋਣਾਂ ਵਿੱਚ ਵੀ ਭਾਜਪਾ ਨੇ ਹੂੰਝਾ–ਫੇਰੂ ਜਿੱਤ ਹਾਸਲ ਕੀਤੀ ਸੀ। ਇਸ ਨੂੰ ਨਰਿੰਦਰ ਮੋਦੀ ਦੀ ਲਹਿਰ ਮੰਨਿਆ ਗਿਆ ਸੀ ਪਰ ਇਸ ਵਾਰ ਅਜਿਹੀ ਕੋਈ ਲਹਿਰ ਨਹੀਂ ਜਾਪਦੀ।

 

 

ਅੰਬਾਲਾ ਛਾਉਣੀ ਵਿਧਾਨ ਸਭਾ ਹਲਕੇ ’ਚ ਸ੍ਰੀ ਰਤਨ ਲਾਲ ਕਟਾਰੀਆ ਦੇ ਖੇਡ ਮੰਤਰੀ ਅਨਿਲ ਵਿਜ ਨਾਲ ਵਿਚਾਰਧਾਰਕ ਮਤਭੇਦਾਂ ਤੋਂ ਦੁਨੀਆ ਜਾਣੂ ਹੈ। ਪਾਰਟੀ ਕਾਰਕੁੰਨ ਸ੍ਰੀ ਕਟਾਰੀਆ ਤੋਂ ਇਸ ਕਰ ਕੇ ਕੁਝ ਖ਼ਫ਼ਾ ਹਨ ਕਿਉਂਕਿ ਉਹ ਉਨ੍ਹਾਂ ਨੂੰ ਕਦੇ ਮਿਲਦੇ ਨਹੀਂ ਤੇ ਨਾ ਹੀ ਕਦੇ ਸਮੂਹਕ–ਸੰਪਰਕ ਪ੍ਰੋਗਰਾਮ ਕਰਵਾਉਂਦੇ ਹਨ, ਜਿਸ ਕਰਕੇ ਇਸ ਇਲਾਕੇ ਵਿੱਚ ਕੋਈ ਨਵੇਂ ਪ੍ਰੋਜੈਕਟ ਨਹੀਂ ਆ ਸਕੇ।

 

 

ਭਾਜਪਾ ਕਾਰਕੁੰਨਾਂ ਦਾ ਇਹ ਵੀ ਦੋਸ਼ ਹੈ ਕਿ ਸ੍ਰੀ ਕਟਾਰੀਆ ਆਪਣੇ ਵੱਲੋਂ ਪਹਿਲਾਂ ਕੀਤੇ ਐਲਾਨ ਤੇ ਵਾਅਦੇ ਭੁੱਲ ਗਏ ਹਨ, ਜੋ ਉਨ੍ਹਾਂ ਵੱਖੋ–ਵੱਖਰੀਆਂ ਥਾਵਾਂ ’ਤੇ ਕੀਤੇ ਸਨ। ਸਢਾਉਰਾ ਕਸਬੇ ਦੇ ਸਮਾਜ–ਸੇਵਕ ਸੋਹਿਲ ਕੁਮਾਰ ਅਤੇ ਅੰਬਾਲਾ ’ਚ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਸਭਾ ਦੇ ਮੁੱਖ ਸਲਾਹਕਾਰ ਗੁਰਨਾਮ ਸਿੰਘ ਨੇ ਪਹਿਲਾਂ ਸਿੱਖਿਆ ਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਲਈ ਬਹੁਤ ਵੱਡੇ–ਵੱਡੇ ਵਾਅਦੇ ਕੀਤੇ ਸਨ ਤੇ ਨੌਕਰੀਆਂ ਦਿਵਾਉਣ ਦਾ ਭਰੋਸਾ ਦਿਵਾਇਆ ਸੀ ਪਰ ਉਨ੍ਹਾਂ ਅਨੁਸੂਚਿਤ ਜਾਤਾਂ ਲਈ ਕੁਝ ਵੀ ਨਹੀਂ ਕੀਤਾ।

 

 

ਉਂਝ ਇਸ ਸੰਸਦੀ ਹਲਕੇ ਦੇ ਹੋਰਨਾਂ ਹਿੱਸਿਆਂ ਵਿੱਚ ਬਹੁਤ ਸਾਰੇ ਸਮਰਥਕ ਸ੍ਰੀ ਕਟਾਰੀਆ ਦੀ ਸਾਦਗੀ, ਉਨ੍ਹਾਂ ਦਾ ਦੋਸਤਾਨਾ ਨਿੱਘ ਅਤੇ ਈਮਾਨਦਾਰੀ ਦੀ ਸ਼ਲਾਘਾ ਵੀ ਬਹੁਤ ਕਰਦੇ ਹਨ। ਉਨ੍ਹਾਂ ਪਿੰਡਾਂ ਵਿੱਚ ਧਰਮਸ਼ਾਲਾਵਾਂ, ਗਊਆਂ ਦੇ ਛੱਪੜਾਂ, ਸ਼ਮਸ਼ਾਨ ਘਾਟਾਂ ਤੇ ਸੜਕਾਂ ਲਈ ਫ਼ੰਡ ਦਿੱਤੇ ਹਨ ਤੇ ਉਹ ਉਨ੍ਹਾਂ ਪਿੰਡਾਂ ’ਚ ਜਾਂਦੇ ਵੀ ਰਹਿੰਦੇ ਹਨ। ਯਮੁਨਾਨਗਰ ਤੋਂ ਭਾਜਪਾ ਦੇ ਪ੍ਰਧਾਨ ਮਹਿੰਦਰ ਖਾਦਰੀ ਨੇ ਕਿਹਾ ਕਿ ਉਨ੍ਹਾਂ ਦੀ ਨੇਕਨੀਅਤੀ ਉੱਤੇ ਕੋਈ ਵੀ ਵਿਅਕਤੀ ਉਂਗਲ਼ ਨਹੀਂ ਕਰ ਸਕਦਾ।

 

 

ਇੰਝ ਹੀ ਭਾਜਪਾ ਦੀ ਅੰਬਾਲਾ ਇਕਾਈ ਦੇ ਮੁਖੀ ਜਗਮੋਹਨ ਲਾਲ ਕੁਮਾਰ ਦਾ ਵੀ ਇਹੋ ਕਹਿਣਾ ਹੈ ਕਿ ਸ੍ਰੀ ਕਟਾਰੀਆ ਆਪਣੇ ਹਲਕੇ ’ਚ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਸਮਾਜ ਭਲਾਈ ਤੇ ਅਜਿਹੇ ਹੋਰ ਪ੍ਰੋਜੈਕਟਾਂ ਲਈ ਫ਼ੰਡ ਵੀ ਦਿੰਦੇ ਹਨ।

 

 

 

ਸ੍ਰੀ ਕਟਾਰੀਆ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਗਈ, ਤਾਂ ਉਨ੍ਹਾਂ ਅਜਿਹੀ ਆਲੋਚਨਾ ਦਾ ਕੋਈ ਬਹੁਤਾ ਨੋਟਿਸ ਨਹੀਂ ਲਿਆ। ਉਨ੍ਹਾਂ ਕਿਹਾ,‘ਇਸ ਗੱਲ ਦੀ ਸਗੋਂ ਸ਼ਲਾਘਾ ਹੋਣੀ ਚਾਹੀਦੀ ਹੈ ਕਿ ਮੈਂ ਪਾਰਟੀ ਦਾ ਵ੍ਹਿੱਪ ਰਿਹਾ ਹਾਂ। ਮੇਰਾ ਕੰਮ ਸੰਸਦ ਵਿੱਚ ਇਸ ਖੇਤਰ ਦੇ 16 ਮੈਂਬਰਾਂ ਦੀ ਮੌਜੂਦਗੀ ਨੂੰ ਯਕੀਨੀ ਬਣਾਉਣਾ ਸੀ। ਮੇਰਾ ਮੁੱਖ ਕੰਮ ਉਨ੍ਹਾਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਣਾ ਸੀ। ਇਸ ਤੋਂ ਇਲਾਵਾ ਮੈਂ ਸੰਸਦੀ ਕਮੇਟੀਆਂ ਦਾ ਮੈਂਬਰ ਵੀ ਹਾਂ ਤੇ ਉਨ੍ਹਾਂ ’ਚੋਂ ਇੱਕ ਵਿੱਤੀ ਮਾਮਲਿਆਂ ਬਾਰੇ ਹੈ। ਅਜਿਹੇ ਕੁਝ ਕਾਰਨਾਂ ਕਰਕੇ ਹੀ ਮੈਂ ਆਪਣੇ ਹਲਕੇ ਵਿੱਚ ਕੋਈ ਬਹੁਤਾ ਸਰਗਰਮ ਨਹੀਂ ਹੋ ਸਕਿਆ।’

 

 

ਸ੍ਰੀ ਕਟਾਰੀਆ ਨੇ ਦੱਸਿਆ ਕਿ ਉਨ੍ਹਾਂ ਸੰਸਦ ਵਿੱਚ 118 ਬਹਿਸਾਂ ਵਿੱਚ ਭਾਗ ਲਿਆ ਹੈ ਤੇ ਸੰਸਦੀ ਸੈਸ਼ਨਾਂ ਦੌਰਾਨ 331 ਪ੍ਰਸ਼ਨ ਪੁੱਛੇ ਹਨ। ਇਹ ਪ੍ਰਸ਼ਨ ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਤੇ ਜਾਤੀ ਦੇ ਜਾਅਲੀ ਸਰਟੀਫ਼ਿਕੇਟਾਂ ਬਾਰੇ ਹਨ।

 

 

ਸ੍ਰੀ ਕਟਾਰੀਆ ਦੇ ਪਿਤਾ ਇੱਕ ਮੋਚੀ ਹਨ ਅਤੇ ਹਾਲੇ ਵੀ ਲਾਡਵਾ (ਜ਼ਿਲ੍ਹਾ ਕੁਰੂਕਸ਼ੇਤਰ) ਵਿੱਚ ਜੁੱਤੀਆਂ ਦੀ ਮੁਰੰਮਤ ਕਰਦੇ ਹਨ। ਉਨ੍ਹਾਂ ਦੀ ਪਤਨੀ ਬੰਤੋ ਹਰਿਆਣਾ ਭਾਜਪਾ ਦੇ ਮੀਤ ਪ੍ਰਧਾਨ ਹਨ। ਉਨ੍ਹਾਂ ਨੂੰ ਦੇਸ਼–ਭਗਤੀ ਦੇ ਗੀਤ ਬਹੁਤ ਪ੍ਰਸਿੱਧ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MP Ratan Lal Kataria facing both criticism and appreciation