ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐੱਮਪੀ ਨੂੰ ਸਥਾਨਕ ਵਿਕਾਸ ਲਈ ਮਿਲਣ ਵਾਲੀ ਰਕਮ 3 ਗੁਣਾ ਵਧ ਕੇ ਹੋ ਸਕਦੀ 15 ਕਰੋੜ

ਐੱਮਪੀ ਨੂੰ ਸਥਾਨਕ ਵਿਕਾਸ ਲਈ ਮਿਲਣ ਵਾਲੀ ਰਕਮ 3 ਗੁਣਾ ਵਧ ਕੇ ਹੋ ਸਕਦੀ 15 ਕਰੋੜ

ਸੰਸਦ ਮੈਂਬਰਾਂ ਨੂੰ ਆਪਣੇ ਸੰਸਦੀ ਖੇਤਰ ਦੇ ਵਿਕਾਸ ਲਈ ਮਿਲਣ ਵਾਲੀ ਸਾਲਾਨਾ ਰਕਮ ਵਿੱਚ ਤਿੰਨ–ਗੁਣਾ ਵਾਧਾ ਹੋ ਸਕਦਾ ਹੈ। ਇਸ ਲਈ ਸੰਸਦੀ ਕਮੇਟੀ ਨੇ ਸਰਕਾਰ ਨੂੰ ਮਹਿੰਗਾਈ ਤੇ ਵਿਧਾਇਕਾਂ ਲਈ ਕੀਤੀ ਜਾ ਰਹੀ ਵੰਡ ਨੂੰ ਧਿਆਨ ’ਚ ਰੱਖਦਿਆਂ ਐੱਮਪੀ ਫ਼ੰਡ ਨੂੰ ਪੰਜ ਕਰੋੜ ਤੋਂ ਵਧਾ ਕੇ 10 ਜਾਂ 15 ਕਰੋੜ ਰੁਪਏ ਕਰਨ ਦੀ ਸਿਫ਼ਾਰਸ਼ ਕੀਤੀ ਹੈ।

 

 

ਸੰਸਦੀ ਸਥਾਈ ਵਿੱਤ ਕਮੇਟੀ ਨੇ ਕੇਂਦਰੀ ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਨੂੰ ਇਹ ਵੀ ਕਿਹਾ ਹੈ ਕਿ ਉਹ ਖ਼ਰਚ ਦੇ ਬਜਟ ਅਨੁਮਾਨ ਤੇ ਸੋਧੇ ਅਨੁਮਾਨ ਵਿਚਾਲੇ ਵੱਡੇ ਫ਼ਰਕ ਨੂੰ ਧਿਆਨ ’ਚ ਰੱਖਦਿਆਂ ਜ਼ਰੂਰੀ ਧਨ ਦਾ ਅਸਲ ਮੁਲਾਂਕਣ ਕਰੇ। ਕਮੇਟੀ ਨੇ MOSPI ਉੱਤੇ ਆਪਣੀ ਰਿਪੋਰਟ ’ਚ ਇਸ ਟੀਚੇ ਵੱਲ ਵੀ ਧਿਆਨ ਦਿਵਾਇਆ ਹੈ ਕਿ ਸੰਸਦ ਮੈਂਬਰ ਦੇ ਫ਼ੰਡ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

 

 

ਇਹ ਰਿਪੋਰਟ ਕੱਲ੍ਹ ਵੀਰਵਾਰ ਨੂੰ ਸੰਸਦ ’ਚ ਪੇਸ਼ ਕੀਤੀ ਗਈ ਹੈ। ਕਮੇਟੀ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਜ਼ਿਆਦਾਤਰ ਸੁਬਿਆਂ ਵਿੱਚ ਵਿਧਾਇਕਾਂ ਨੂੰ ਵਿਧਾਇਕ ਫ਼ੰਡ ਵਜੋਂ 4 ਕਰੋੜ ਰੁਪਏ ਸਾਲਾਨਾ ਖ਼ਰਚ ਕਰਨ ਦਾ ਮੌਕਾ ਮਿਲਦਾ ਹੈ। ਇੱਕ ਲੋਕ ਸਭਾ ਖੇਤਰ ਦੇ ਘੇਰੇ ਵਿੱਚ 5 ਤੋਂ 7 ਵਿਧਾਇਕ ਹੁੰਦੇ ਹਨ।

 

 

ਇੰਝ ਉਨ੍ਹਾਂ ਦੇ ਮੁਕਾਬਲੇ ਸੰਸਦ ਮੈਂਬਰਾਂ ਦਾ ਫ਼ੰਡ ਬਹੁਤ ਘੱਟ ਹੁੰਦਾ ਹੈ ਤੇ ਸੰਸਦ ਮੈਂਬਰਾਂ ਲਈ ਜਨਤਾ ਦੀ ਮੰਗ ਪੂਰਾ ਕਰਨ ਦੇ ਰਾਹ ਵਿੱਚ ਅੜਿੱਕਾ ਵੀ ਖੜ੍ਹਾ ਹੁੰਦਾ ਹੈ। ਇਸ ਕਾਰਨ ਸੰਸਦ ਮੈਂਬਰ ਦੇ ਫ਼ੰਡ ਨੂੰ ਦੁੱਗਣਾ ਜਾਂ ਤਿੰਨ–ਗੁਣਾ ਕੀਤਾ ਜਾਣਾ ਚਾਹੀਦਾ ਹੈ।

 

 

3664 ਕਰੋਭ ਰੁਪਏ ਸਾਲ 2019 ਦਾ ਅਸਲ ਖ਼ਰਚ ਹੈ। ਸਾਲ 2020–21 ਲਈ ਬਜਟ ਮੁਲਾਂਕਣ 5444 ਕਰੋੜ ਰੁਪਏ ਦਾ ਹੈ ਤੇ 1980 ਕਰੋੜ ਰੁਪਏ ਦਾ ਫ਼ਰਕ ਦੱਸਦਾ ਹੈ ਕਿ ਮੰਤਰਾਲਾ ਖ਼ਰਚੇ ਪੂਰੇ ਕਰਨ ਦੇ ਅਸਮਰੱਥ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MPLAD fund may be increased by threefold