ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਨੀ ਨੂੰ ਪੈਟਰੋਲਿੰਗ ਦੀ ਡਿਊਟੀ ਮਿਲੀ, 15 ਦਿਨ ਕਸ਼ਮੀਰ 'ਚ ਰਹਿਣਗੇ ਤੈਨਾਤ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਭਾਰਤੀ ਸੈਨਾ ਦੇ ਪੈਰਾਸ਼ੂਟ ਰੈਜੀਮੈਂਟ ਨਾਲ ਦੋ ਮਹੀਨਿਆਂ ਦੀ ਟ੍ਰੇਨਿੰਗ ਸ਼ੁਰੂ ਕੀਤੀ ਹੈ। ਧੋਨੀ ਨੇ ਬੁੱਧਵਾਰ ਨੂੰ ਬਟਾਲੀਅਨ ਜੁਆਇੰਨ ਕੀਤੀ, ਜਿਸ ਦਾ ਹੈੱਡਕੁਆਰਟਰ ਬੰਗਲੌਰ ਵਿੱਚ ਹੈ। ਧੋਨੀ ਭਾਰਤੀ ਫੌਜ ਵਿੱਚ ਟ੍ਰੇਨਿੰਗ ਦੇ ਚੱਲਦਿਆਂ ਕ੍ਰਿਕਟ ਤੋਂ ਇਕ ਬਰੇਕ 'ਤੇ ਹਨ ਅਤੇ ਵੈਸਟਇੰਡੀਜ਼ ਦੌਰੇ 'ਤੇ ਉਹ ਟੀਮ ਦਾ ਹਿੱਸਾ ਨਹੀਂ ਹੋਣਗੇ।

 

ਇਕ ਸੂਤਰ ਅਨੁਸਾਰ, ਧੋਨੀ ਨੇ ਭਾਰਤੀ ਕ੍ਰਿਕਟ ਦੀ ਬਹੁਤ ਸੇਵਾ ਕੀਤੀ ਹੈ ਅਤੇ ਉਨ੍ਹਾਂ ਦੇ ਭਾਰਤੀ ਸੈਨਾ ਨਾਲ ਪਿਆਰ ਬਾਰੇ ਹਰ ਕੋਈ ਜਾਣਦਾ ਹੈ। ਪਿਛਲੇ ਕੁਝ ਸਾਲਾਂ ਤੋਂ, ਉਹ ਰੈਜੀਮੈਂਟ ਨਾਲ ਟ੍ਰੇਨਿੰਗ ਦੀ ਉਮੀਦ ਕਰ ਰਹੇ ਸਨ, ਪਰ ਕ੍ਰਿਕਟ ਕਾਰਨ ਉਹ ਅਜਿਹਾ ਕਰਨ ਤੋਂ ਅਸਮਰੱਥ ਸਨ। ਧੋਨੀ ਦੇ ਇਸ ਤਰ੍ਹਾਂ ਕਰਨ ਨਾਲ ਭਾਰਤੀ ਫੌਜ ਨੂੰ ਲੈ ਕੇ ਨੌਜਵਾਨਾਂ ਵਿੱਚ ਜਾਗਰੂਕਤਾ ਵੱਧੇਗੀ ਅਤੇ ਧੋਨੀ ਵੀ ਇਹੀ ਚਾਹੁੰਦਾ ਹਨ।

 

 

 

ਧੋਨੀ 31 ਜੁਲਾਈ ਅਤੇ 15 ਅਗਸਤ ਵਿਚਕਾਰ ਬਟਾਲੀਅਨ ਨਾਲ ਰਹਿਣਗੇ। ਯੂਨਿਟ ਕਸ਼ਮੀਰ ਵਿੱਚ ਹੈ ਅਤੇ ਵਿਕਟਰ ਫੋਰਸ ਦਾ ਹਿੱਸਾ ਹੈ ਤਾਂ ਧੋਨੀ ਵੀ ਇਸ ਦੌਰਾਨ ਕਸ਼ਮੀਰ ਵਿੱਚ ਰਹਿਣਗੇ। ਉਹ ਪੈਟਰੋਲਿੰਗ, ਗਾਰਡ ਅਤੇ ਪੋਸਟ ਡਿਊਟੀ ਦਾ ਕੰਮ ਕਰਨਗੇ।

 

38 ਸਾਲਾ ਧੋਨੀ ਪੈਰਾਸ਼ੂਟ ਰੈਜੀਮੈਂਟ (106 ਪੈਰਾ ਟੀਏ ਬਟਾਲੀਅਨ) ਨਾਲ ਟ੍ਰੇਨਿੰਗ ਕਰ ਰਹੇ ਹਨ। 2011 ਵਿੱਚ ਭਾਰਤੀ ਫੌਜ ਨੇ ਧੋਨੀ ਨੂੰ ਲੈਫਟੀਨੈਂਟ ਕਰਨਲ ਦਾ ਖ਼ਿਤਾਬ ਦਿੱਤਾ ਸੀ। ਅਭਿਨਵ ਬਿੰਦਰਾ ਅਤੇ ਦੀਪਕ ਰਾਓ ਨੂੰ ਵੀ ਸਨਮਾਨਿਤ ਕੀਤਾ ਗਿਆ ਸੀ। 

 

2015 ਵਿੱਚ ਧੋਨੀ ਆਗਰਾ ਟ੍ਰੇਨਿੰਗ ਕੈਂਪ ਵਿੱਚ ਪੰਜ ਪੈਰਾਸ਼ੂਟ ਟ੍ਰੇਨਿੰਗ ਜੰਪ ਨਾਲ ਕੁਆਲੀਫਾਈਡ ਪੈਰਾਟ੍ਰੋਪਰ ਬਣ ਸਨ। ਧੋਨੀ ਵਿਸ਼ਵ ਕੱਪ 2019 ਤੋਂ ਬਾਅਦ ਹੀ ਕ੍ਰਿਕਟ ਤੋਂ ਦੂਰ ਹਨ।

 

 

..
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:MS Dhoni fulfils promise begins training with Parachute Regiment