ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੀਆ ਗਾਂਧੀ ਆਪਣੇ ਪੱਪੂ ਜੀ ਨੂੰ ਪਲੇਅ ਸਕੂਲ ਭੇਜਣ : ਮੁਖਤਾਰ ਅੱਬਾਸ ਨਕਵੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕਾਂਗਰਸ ਦੇ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ‘ਡੰਡਾ’ ਵਾਲੇ ਵਿਵਾਦਤ ਬਿਆਨ 'ਤੇ ਕੇਂਦਰੀ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਐਤਵਾਰ ਨੂੰ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੇ 49 ਸਾਲਾ ਬੇਟੇ ਨੂੰ ਸਿਆਸੀ ਪਲੇਅ ਸਕੂਲ ਭੇਜਣਾ ਚਾਹੀਦਾ ਹੈ ਤਾਂ ਜੋ ਉਹ ਸ਼ਿਸ਼ਟਾਚਾਰ ਅਤੇ ਭਾਸ਼ਾ ਦੀ ਤਹਿਜ਼ੀਬ ਸਿੱਖ ਸਕਣ।
 

ਦਰਅਸਲ ਰਾਹੁਲ ਨੇ ਬੀਤੇ ਬੁੱਧਵਾਰ ਨੂੰ ਦਿੱਲੀ ਵਿੱਚ ਇੱਕ ਚੋਣ ਰੈਲੀ ਦੌਰਾਨ ਪੀਐਮ ਮੋਦੀ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਅਗਲੇ 6 ਤੋਂ 8 ਮਹੀਨਿਆਂ ਵਿੱਚ ਨੌਜਵਾਨ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਣਗੇ।
 

ਇਸ ਵਿਵਾਦਤ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਨਕਵੀ ਨੇ ਪੱਤਰਕਾਰਾਂ ਨੂੰ ਕਿਹਾ, "ਕਾਂਗਰਸੀ ਆਗੂ ਹੱਥਾਂ 'ਚ ਕੁਹਾੜੀ ਲੈ ਕੇ ਘੁੰਮਦੇ ਹਨ ਅਤੇ ਮੌਕਾ ਮਿਲਦੇ ਹੀ ਇਸ ਨੂੰ ਆਪਣੇ ਪੈਰਾਂ 'ਤੇ ਮਾਰ ਦਿੰਦੇ ਹਨ। ਮੈਨੂੰ ਕਾਂਗਰਸ ਦੇ ਲੋਕਾਂ, ਖ਼ਾਸਕਰ ਸੋਨੀਆ ਗਾਂਧੀ ਨੂੰ ਸਲਾਹ ਦਿੰਦਾ ਹਾਂ ਕਿ ਉਹ ਪੱਪੂ ਜੀ ਨੂੰ ਕਿਸੇ ਸਿਆਸੀ ਪਲੇਅ ਸਕੂਲ ਭੇਜਣ ਤਾਂ ਜੋ ਉਹ ਏ, ਬੀ, ਸੀ, ਡੀ, ਸਿਸ਼ਟਾਚਾਰ, ਸ਼ਾਲੀਨਤਾ ਅਤੇ ਭਾਸ਼ਾ ਦੀ ਤਹਿਜ਼ੀਬ ਸਿੱਖ ਸਕੇ।"
 

ਉਨ੍ਹਾਂ ਨੇ ਰਾਹੁਲ ਗਾਂਧੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਲੋਕਾਂ ਦੇ ਚੁਣੇ ਪ੍ਰਧਾਨ ਮੰਤਰੀ ਨੂੰ ਡੰਡੇ ਮਾਰੇ ਜਾਣ ਦੀ ਗੱਲ ਆਮ ਮਾਨਸਿਕ ਸੰਤੁਲਨ ਵਾਲਾ ਕੋਈ ਵੀ ਵਿਅਕਤੀ ਨਹੀਂ ਕਹਿ ਸਕਦਾ। ਦਿੱਲੀ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਾਨੀ ਨਾਲ ਵਾਪਸੀ ਦੇ ਅਨੁਮਾਨ 'ਤੇ ਨਕਵੀ ਨੇ ਕਿਹਾ, "ਸਾਨੂੰ ਐਗਜ਼ਿਟ ਪੋਲ ਦੇ ਰੁਝਾਨ 'ਤੇ ਕਿਉਂ ਟਿੱਪਣੀ ਕਰਨੀ ਚਾਹੀਦੀ ਹੈ? ਚੋਣ ਨਤੀਜੇ ਆਉਣ ਦਿਓ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mukhtar Abbas Naqvi attack Rahul Gandhi Over controversial statement om PM Narendra Modi