ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝੂਠ ਦੇ ਝਾੜ ਪਿਛੇ ਸੱਚ ਦਾ ਪਹਾੜ ਲੁਕਾ ਰਹੇ CAA-NRC ਵਿਰੋਧੀ: ਮੁਖਤਾਰ ਅੱਬਾਸ ਨਕਵੀ

ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਸੋਧੇ ਹੋਏ ਸਿਟੀਜ਼ਨਸ਼ਿਪ ਐਕਟ (ਸੀਏਏ) ਅਤੇ ਨੈਸ਼ਨਲ ਸਿਟੀਜ਼ਨਸ਼ਿਪ ਰਜਿਸਟਰ (ਐਨਆਰਸੀ) ਦਾ ਵਿਰੋਧ ਕਰਨ ਵਾਲੇ ਲੋਕ ਝੂਠ ਦੇ ਝਾੜ ਨਾਲ ਸੱਚ ਦੇ ਪਹਾੜ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

 

ਨਕਵੀ ਨੇ ਵਿਵਾਦਪੂਰਨ ਸੀਏਏ ਅਤੇ ਐਨਆਰਸੀ ਬਾਰੇ ਜਾਗਰੂਕਤਾ ਫੈਲਾਉਣ ਲਈ ਭਾਜਪਾ ਦੀ ਮੁਹਿੰਮ ਦੇ ਹਿੱਸੇ ਵਜੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮੁਸਲਮਾਨ ਕਿਸੇ ਮਜਬੂਰੀ ਵਿੱਚ ਭਾਰਤ ਵਿੱਚ ਨਹੀਂ ਰਹਿ ਰਹੇ ਬਲਕਿ ਰਾਸ਼ਟਰਵਾਦ ਪ੍ਰਤੀ ਆਪਣੀ ਵਚਨਬੱਧਤਾ ਕਾਰਨ ਹਨ।

 

ਉਨ੍ਹਾਂ ਕਿਹਾ, 'ਤੰਗ ਰਾਜਨੀਤਿਕ ਹਿੱਤਾਂ ਵਾਲੇ ਕੁਝ ਲੋਕ ਸੀਏਏ, ਐਨਆਰਸੀ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ 'ਤੇ ਸਮਾਜ ਦੇ ਇਕ ਖ਼ਾਸ ਵਰਗ ਚ ਗਲਤ ਜਾਣਕਾਰੀ ਫੈਲਾ ਰਹੇ ਹਨ ਤੇ ਝੂਠ ਦੇ ਰੁੱਖ ਤੋਂ ਸੱਚ ਦੇ ਪਹਾੜ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।'

 

ਨਕਵੀ ਨੇ ਕਿਹਾ ਕਿ ਸੀਏਏ, ਐਨਆਰਸੀ ਜਾਂ ਕਿਸੇ ਹੋਰ ਕਾਨੂੰਨ ਦੁਆਰਾ ਕਿਸੇ ਭਾਰਤੀ ਮੁਸਲਮਾਨ ਦੀ ਨਾਗਰਿਕਤਾ ਨੂੰ ਖ਼ਤਰਾ ਨਹੀਂ ਹੈ। ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਨੇ ਕਿਹਾ, ‘ਨਰਿੰਦਰ ਮੋਦੀ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਵੱਲ ਕੰਮ ਕਰ ਰਹੀ ਹੈ।

 

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸੀਏਏ (ਘੱਟਗਿਣਤੀਆਂ ਜਿਨ੍ਹਾਂ ਨੂੰ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਚ ਤਸੀਹੇ ਦਿੱਤੇ ਗਏ ਹਨ) ਨੂੰ ਨਾਗਰਿਕਤਾ ਦੇਣ ਲਈ ਲਿਆਂਦਾ ਗਿਆ ਹੈ ਤੇ ਇਸ ਨੂੰ ਮੌਜੂਦਾ ਨਾਗਰਿਕਾਂ ਤੋਂ ਨਾਗਰਿਕਤਾ ਖੋਹਣ ਲਈ ਨਹੀਂ ਲਿਆਂਦਾ ਗਿਆ ਹੈ।

 

ਉਨ੍ਹਾਂ ਕਿਹਾ ਕਿ ਅਸਾਮ ਚ ਕੀਤੀ ਗਈ ਐਨਆਰਸੀ ਪ੍ਰਕਿਰਿਆ ਸਿਰਫ ਸੂਬੇ ਤੱਕ ਸੀਮਿਤ ਸੀ ਤੇ ਇਸ ਪ੍ਰੀਕ੍ਰਿਆ ਨਾਲ ਭਾਰਤੀ ਮੁਸਲਮਾਨਾਂ ਨੂੰ ਕੋਈ ਖਤਰਾ ਨਹੀਂ ਹੋਵੇਗਾ।

 

ਨਕਵੀ ਨੇ ਕਿਹਾ ਕਿ ਹਾਲਾਂਕਿ ਪਾਕਿਸਤਾਨ ਘੱਟ ਗਿਣਤੀਆਂ ਲਈ ਨਰਕ ਹੈ, ਭਾਰਤ ਉਨ੍ਹਾਂ ਲਈ ਸਵਰਗ ਹੈ ਤੇ ਦੇਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਫੁੱਟ ਪਾਉਣ ਵਾਲੀਆਂ ਤਾਕਤਾਂ ਇਸ ਸੱਚ ਨੂੰ ਸਵੀਕਾਰ ਨਹੀਂ ਕਰ ਰਹੀਆਂ ਹਨ।

 

ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਇੱਕ ਪੁਲਿਸ ਅਧਿਕਾਰੀ ਬਾਰੇ ਜਦੋਂ ਇੱਕ ਸੀਸੀਏ ਵਿਰੋਧੀ ਪ੍ਰਦਰਸ਼ਨਕਾਰ ਨੂੰ ਕਥਿਤ ਤੌਰ ਤੇ ਪਾਕਿਸਤਾਨ ਜਾਣ ਲਈ ਕਹਿਣ ਬਾਰੇ ਪੁੱਛਿਆ ਗਿਆ ਤਾਂ ਨਕਵੀ ਨੇ ਕਿਹਾ ਕਿ ਜੇਕਰ ਇਹ ਸਹੀ ਪਾਇਆ ਗਿਆ ਤਾਂ ਇਸ ਅਧਿਕਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

 

ਆਰਐਸਐਸ ਸੰਘਚਾਲਕ ਮੋਹਨ ਭਾਗਵਤ ਨੇ ਸਾਰੇ 130 ਕਰੋੜ ਭਾਰਤੀਆਂ ਨੂੰ ਹਿੰਦੂ ਕਹਿਣ ਦੇ ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ, "ਜਦੋਂ ਦੋ ਲੱਖ (ਭਾਰਤੀ) ਲੋਕ ਹੱਜ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਿੰਦੀ ਕਿਹਾ ਜਾਂਦਾ ਹੈ।"

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mukhtar Abbas Naqvi speaks on CAA NRC issues