ਆਸਾਮ ਤੋਂ ਬਾਅਦ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੇ ਸੂਬੇ ਵਿੱਚ ਵੀ ਕੌਮੀ ਨਾਗਰਿਕਤਾ ਰਜਿਸਟ੍ਰੇਸ਼ਨ (ਐਨਆਰਸੀ) ਲਾਗੂ ਕੀਤੀ ਜਾਵੇਗੀ।
ਖੱਟਰ ਨੇ ਪੰਚਕੂਲਾ ਵਿੱਚ ਜੱਜ (ਸੇਵਾਮੁਕਤ) ਐੱਚ ਐੱਸ ਭੱਲਾ ਅਤੇ ਸਾਬਕਾ ਨੌਸੈਨਾ ਮੁਖੀ ਸੁਨੀਲ ਲਾਂਬਾ ਨਾਲ ਉਨ੍ਹਾਂ ਦੀ ਰਿਹਾਇਸਾਂ ਉੱਤੇ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਹਰਿਆਣਾ ਵਿੱਚ ਕੌਮੀ ਨਾਗਰਿਕਤਾ ਰਜਿਸਟ੍ਰੇਸ਼ਨ (ਐਨਆਰਸੀ) ਲਾਗੂ ਕਰਾਂਗੇ।
ਖੱਟਰ ਨੇ ਅਕਤੂਬਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ਦੇ ਮਹਾਸੰਪਰਕ ਮੁਹਿੰਮ ਤਹਿਤ ਇਨ੍ਹਾਂ ਦੋਵਾਂ ਨਾਲ ਮੁਲਾਕਾਤ ਕੀਤੀ।ਉਨ੍ਹਾਂ ਨੇ ਦੇਸ਼ ਭਰ ਵਿੱਚ ਐਨਆਰਸੀ ਨੂੰ ਲਾਗੂ ਕਰਨ ਦਾ ਪਹਿਲਾਂ ਵੀ ਸਮਰੱਥਨ ਕੀਤਾ ਸੀ।
ਖੱਟਰ ਨੇ ਅਕਤੂਬਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ਦੇ ਮਹਾਸੰਪਰਕ ਮੁਹਿੰਮ ਤਹਿਤ ਇਨ੍ਹਾਂ ਦੋਵਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਦੇਸ਼ ਭਰ ਵਿੱਚ ਐਨਆਰਸੀ ਨੂੰ ਲਾਗੂ ਕਰਨ ਦਾ ਪਹਿਲਾਂ ਵੀ ਸਮਰੱਥਨ ਕੀਤਾ ਸੀ।