ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਸਰਪਰਸਤ ਮੁਲਾਇਮ ਸਿੰਘ ਯਾਦਵ ਨੂੰ ਬੁੱਧਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਉਹ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਚ ਜ਼ੇਰੇ ਇਲਾਜ ਸਨ।
ਜਾਣਕਾਰੀ ਮੁਤਾਬਕ ਮੁਲਾਇਮ ਨੂੰ ਖੂਨ ਚ ਸ਼ੁਗਰ ਦੀ ਮਾਤਰਾ ਵਧਣ ਕਾਰਨ ਸੋਮਵਾਰ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ। ਉਹ ਹੁਣ ਪੂਰੀ ਤਰ੍ਹਾਂ ਠੀਕ ਹਨ। ਹਸਪਤਾਲ ਦੇ ਡਾਕਟਰਾਂ ਦੀ ਅਗਵਾਈ ਚ ਇਕ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੀ।
ਦੱਸਣਯੋਗ ਹੈ ਕਿ ਸ਼ੁਗਰ ਵਧਣ ਕਾਰਨ ਸਿਹਤ ਵਿਗੜਣ ਮਗਰੋਂ ਉਨ੍ਹਾਂ ਨੂੰ ਐਤਵਾਰ ਨੂੰ ਲਖਨਊ ਦੇ ਪੀਜੀਆਈ ਚ ਭਰਤੀ ਕਰਵਾਇਆ ਗਿਆ ਸੀ। ਜਿਥੇ ਹਾਲਤ ਹੋਰ ਵਿਗੜਣ ਮਗਰੋਂ ਗੁਰੂਗ੍ਰਾਮ ਦੇ ਵੇਦਾਂਤਾ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਦੀ ਰਿਪੋਰਟ ਸਾਧਾਰਨ ਹੋਣ ਮਗਰੋਂ ਹੀ ਹੁਣ ਉਨ੍ਹਾਂ ਨੂੰ ਘਰ ਲਿਜਾਇਆ ਗਿਆ ਹੈ।
.