ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਦੀ ਟਿਕਟ ’ਤੇ ਚੋਣ ਲੜੇਗੀ ਮੁਲਾਇਮ ਯਾਦਵ ਦੀ ਨੂੰਹ ਅਪਰਣਾ ਯਾਦਵ

ਭਾਜਪਾ ਦੀ ਟਿਕਟ ’ਤੇ ਚੋਣ ਲੜੇਗੀ ਮੁਲਾਇਮ ਯਾਦਵ ਦੀ ਨੂੰਹ ਅਪਰਣਾ ਯਾਦਵ

ਸਮਾਜਵਾਦੀ ਪਾਰਟੀ ਨੇ ਲਖਨਊ ਛਾਉਣੀ ਵਿਧਾਨ ਸਭਾ ਹਲਕੇ ’ਚ ਜ਼ਿਮਨੀ ਚੋਣ ਲਈ ਮੁਲਾਇਮ ਯਾਦਵ ਦੇ ਪਰਿਵਾਰ ਦੀ ਛੋਟੀ ਨੂੰਹ ਅਪਰਣਾ ਯਾਦਵ ਦਾ ਟਿਕਟ ਕੱਟ ਦਿੱਤਾ ਹੈ। ਹੁਣ ਉਨ੍ਹਾਂ ਦੇ ਭਾਜਪਾ ਤੋਂ ਲਖਨਊ ਸੀਟ ਤੋਂ ਚੋਣ ਲੜਨ ਦੀ ਚਰਚਾ ਹੈ। ਸੂਤਰ ਦੱਸਦੇ ਹਨ ਕਿ ਭਾਜਪਾ ਕੋਲ ਉਨ੍ਹਾਂ ਨੂੰ ਚੁਣ ਲੜਾਉਣ ਦਾ ਪ੍ਰਸਤਾਵ ਹੈ। ਇਸ ਬਾਰੇ ਭਾਜਪਾ ਵੱਲੋਂ ਕਿਸੇ ਵੀ ਸਮੇਂ ਫ਼ੈਸਲਾ ਲਿਆ ਜਾ ਸਕਦਾ ਹੈ।

 

 

ਦੱਸਿਆ ਜਾ ਰਿਹਾ ਹੈ ਕਿ ਅਪਰਣਾ ਯਾਦਵ ਲਖਨਊ ਛਾਉਣੀ ਵਿੱਚ ਕਾਫ਼ੀ ਸਮੇਂ ਤੋਂ ਸਰਗਰਮ ਹਨ ਤੇ ਉਹ ਚੋਣ ਲੜਨ ਦੀ ਤਿਆਰੀ ਵਿੱਚ ਹਨ। ਸਮਾਜਵਾਦੀ ਪਾਰਟੀ ’ਚੋਂ ਉਨ੍ਹਾਂ ਦਾ ਟਿਕਟ ਕੱਟਿਆ ਜਾ ਚੁੱਕਾ ਹੈ ਤੇ ਸ਼ਿਵਪਾਲ ਯਾਦਵ ਦੀ ਪਾਰਟੀ ਜ਼ਿਮਨੀ ਚੋਣ ਤੋਂ ਬਾਹਰ ਹੈ। ਅਜਿਹੇ ਹਾਲਾਤ ਵਿੱਚ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਅਪਰਣਾ ਯਾਦਵ ਕਿਹੜੀ ਪਾਰਟੀ ਦੀ ਟਿਕਟ ਤੋਂ ਚੋਣ–ਮੈਦਾਨ ’ਚ ਨਿੱਤਰਦੇ ਹਨ।

 

 

ਇਸ ਜ਼ਿਮਨੀ ਚੋਣ ਲਈ ਵੋਟਾਂ 21 ਅਕਤੂਬਰ ਨੂੰ ਪੈਣੀਆਂ ਹਨ ਤੇ 24 ਅਕਤੂਬਰ ਨੂੰ ਨਤੀਜੇ ਆ ਜਾਣਗੇ। ਸਮਾਜਵਾਦੀ ਪਾਰਟੀ ਨੇ ਇਸ ਜ਼ਿਮਨੀ ਚੋਣ ਲਈ ਅਪਰਣਾ ਯਾਦਵ ਦੀ ਥਾਂ ਆਸ਼ੀਸ਼ ਚਤੁਰਵੇਦੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਸਮਾਜਵਾਦੀ ਪਾਰਟੀ ਨੇ ਸ਼ੁੱਕਰਵਾਰ ਨੂੰ ਦੋ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਹੈ।

 

 

ਕਾਨਪੁਰ ਜ਼ਿਲ੍ਹੇ ਦੀ ਗੋਵਿੰਦ ਨਗਰ ਵਿਧਾਨ ਸਭਾ ਸੀਟ ਤੋਂ ਸਮਰਾਟ ਵਿਕਾਸ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਹੋਣਗੇ। ਅਪਰਣਾ ਦਾ ਟਿਕਟ ਕੱਟੇ ਜਾਣ ਦੀ ਪਾਰਟੀ ਵਿੱਚ ਡਾਢੀ ਚਰਚਾ ਹੈ।

 

 

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਛੋਟੇ ਭਰਾ ਪ੍ਰਤੀਕ ਯਾਦਵ ਦੀ ਪਤਨੀ ਅਪਰਣਾ ਯਾਦਵ ਨੂੰ ਲਖਨਊ ਛਾਉਣੀ ਤੋਂ ਟਿਕਟ ਦਿੱਤਾ ਗਿਆ ਸੀ। ਇੱਥੇ ਅਪਰਣਾ ਦਾ ਮੁਕਾਬਲਾ ਭਾਜਪਾ ਦੀ ਰਾਤਾ ਬਹੁਗੁਣਾ ਜੋਸ਼ੀ ਨਾਲ ਸੀ ਪਰ ਜਿੱਤ ਰੀਤਾ ਬਹੁਗੁਣਾ ਜੋਸ਼ੀ ਦੀ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mulayam Yadav s daughter in law will contest poll on BJP ticket