ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰੀ ਵਰਖਾ ਕਾਰਨ ਮੁੰਬਈ ਹਵਾਈ ਅੱਡੇ ਤੋਂ ਉਡਾਣਾਂ ਬੰਦ

ਭਾਰੀ ਵਰਖਾ ਕਾਰਨ ਮੁੰਬਈ ਹਵਾਈ ਅੱਡੇ ਤੋਂ ਉਡਾਣਾਂ ਬੰਦ

ਭਾਰੀ ਵਰਖਾ ਕਾਰਨ ਮੁੰਬਈ ਹਵਾਈ ਅੱਡੇ ਤੋਂ ਉਡਾਣਾਂ ਬੰਦ ਕਰਨੀਆਂ ਪਈਆਂ ਹਨ। ਉੱਧਰ ਇਸ ਮਹਾਂਨਗਰ ਵਿੱਚ ਸੜਕੀ ਤੇ ਰੇਲ ਆਵਾਜਾਈ ਵਿੱਚ ਵੀ ਵਿਘਨ ਪਿਆ ਹੈ। ਮੌਸਮ ਵਿਭਾਗ ਨੇ ਮਹਾਰਾਸ਼ਟਰ ’ਚ ਬਹੁਤੇ ਸਥਾਨਾਂ ਉੱਤੇ ਹੋਰ ਵਰਖਾ ਦੀ ਭਵਿੱਖਬਾਣੀ ਕੀਤੀ ਹੈ।

 

 

ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਿਟੇਡ ਮੁਤਾਬਕ ਉਡਾਣਾਂ ਨੂੰ ਅੱਜ ਸਵੇਰੇ 9:15 ਵਜੇ ਭਾਰੀ ਵਰਖਾ ਕਾਰਨ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਮੀਂਹ ਇੰਨਾ ਤੇਜ਼ ਸੀ ਕਿ ਥੋੜ੍ਹੀ ਦੂਰ ਤੋਂ ਵੀ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਸੀ।

 

 

ਹਵਾਈ ਅੱਡਾ ਅਧਿਕਾਰੀ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਮੌਸਮ ਸਾਫ਼ ਹੋਣ ਤੱਕ ਉਡਾਣਾਂ ਮੁਲਤਵੀ ਰੱਖੀਆਂ ਜਾਣਗੀਆਂ।

 

 

ਭਾਰੀ ਵਰਖਾ ਕਾਰਨ ਪੱਛਮੀ ਤੇ ਪੂਰਬੀ ਮੁੰਬਈ; ਖ਼ਾਸ ਕਰਕੇ ਬਾਂਦਰਾ, ਸ਼ਾਂਤਾ–ਕਰੂਜ਼ ਤੇ ਵਿਲੇ ਪਾਰਲੇ ਦੀਆਂ ਬਹੁਤੀਆਂ ਸੜਕਾਂ ਉੱਤੇ ਅੱਜ ਸਵੇਰੇ 9:30 ਵਜੇ ਆਵਾਜਾਈ ਬਹੁਤ ਹੌਲੀ–ਹੌਲੀ ਚੱਲ ਰਹੀ ਸੀ।

 

 

ਰੋਜ਼ਾਨਾ ਦਫ਼ਤਰਾਂ ਨੂੰ ਜਾਣ ਵਾਲੇ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੈਟਰੋ ਦੇ ਚੱਲ ਰਹੇ ਨਿਰਮਾਣ ਕੰਮਾਂ ਕਾਰਨ ਬੋਰੀਵਲੀ ਤੋਂ ਬਾਂਦਰਾ ਜਾਣ ’ਚ ਹੀ ਦੋ ਘੰਟੇ ਲੱਗ ਗਏ।

 

 

ਥਾਂ–ਥਾਂ ਉੱਤੇ ਵੱਡੇ ਖੱਡੇ ਤੇ ਜਾਮ ਲੱਗੇ ਹੋਣ ਕਾਰਨ ਆਮ ਜਨਤਾ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੋਰੇਗਾਓਂ (ਪੂਰਬੀ) ’ਚ ਸੜਕ ਉੱਤੇ ਬਹੁਤ ਜ਼ਿਆਦਾ ਟੋਏ ਹਨ, ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai airport suspends operations due to heavy rains