ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਕਸਾਬ ਖ਼ਿਲਾਫ਼ ਕੇਸ ਲੜਨ ਵਾਲੇ ਵਕੀਲ ਨਿਕਮ ਦੀ ਘਟਾਈ ਗਈ ਸੁਰੱਖਿਆ

ਮੁੰਬਈ ਹਮਲੇ ਦੇ ਅੱਤਵਾਦੀ ਕਸਾਬ ਖ਼ਿਲਾਫ਼ ਕੇਸ ਲੜਨ ਵਾਲੇ ਸਰਕਾਰੀ ਵਕੀਲ ਉਜਵਲ ਨਿਕਮ ਦੀ ਸੁਰੱਖਿਆ ਘੱਟ ਕੀਤੀ ਗਈ ਹੈ। ਪਹਿਲਾਂ ਉਜਵਲ ਨਿਕਮ ਨੂੰ ਜ਼ੈੱਡ ਪਲੱਸ ਦੀ ਸੁਰੱਖਿਆ ਦਿੱਤੀ ਗਈ ਸੀ, ਜਿਸ ਨੂੰ ਹੁਣ ਘਟਾ ਕੇ ਵਾਈ ਸ਼੍ਰੇਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਸੁਰੱਖਿਆ ਦਸਤਾ ਦਿੱਤਾ ਜਾਵੇਗਾ।
 

ਇਸ ਤੋਂ ਇਲਾਵਾ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਨੂੰ ਅਤੇ ਉਸ ਦੇ ਭਤੀਜੇ ਅਜੀਤ ਪਵਾਰ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮਿਲਦੀ ਰਹੇਗੀ। ਸਮਾਜ ਸੇਵਕ ਅੰਨਾ ਹਜ਼ਾਰੇ ਦੀ ਸੁਰੱਖਿਆ ਨੂੰ ਵਾਈ ਪਲੱਸ ਤੋਂ ਜ਼ੈੱਡ ਸ਼੍ਰੇਣੀ ਵਿੱਚ ਵਧਾ ਦਿੱਤਾ ਗਿਆ ਹੈ।
 

ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਦੀ ਸੁਰੱਖਿਆ ਨੂੰ ਵੀ ਘਟਾ ਦਿੱਤਾ ਗਿਆ ਹੈ ਜਦੋਂ ਕਿ ਸ਼ਿਵ ਸੈਨਾ ਦੇ ਵਿਧਾਇਕ ਆਦਿੱਤਿਆ ਠਾਕਰੇ ਦੀ ਸੁਰੱਖਿਆ ਨੂੰ ਜ਼ੈਡ ਸ਼੍ਰੇਣੀ ਵਿੱਚ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਦੀ ਕਮੇਟੀ ਵੱਲੋਂ ਵੱਖ-ਵੱਖ ਲੋਕਾਂ ‘ਤੇ ਪੈ ਰਹੇ ਖ਼ਤਰੇ ਦਾ ਜਾਇਜ਼ਾ ਲੈਣ ਤੋਂ ਬਾਅਦ ਸੁਰੱਖਿਆ ਕਮੇਟੀ ਦੀ ਸਮੀਖਿਆ ਕੀਤੀ ਗਈ।
 

ਉੱਤਰ ਪ੍ਰਦੇਸ਼ ਦੇ ਸਾਬਕਾ ਰਾਜਪਾਲ ਰਾਮ ਨਾਈਕ ਦੀ ਸੁਰੱਖਿਆ ਨੂੰ 'ਜ਼ੈੱਡ ਪਲੱਸ' ਤੋਂ ਘਟਾ ਕੇ ਐਕਸ ਸ਼੍ਰੇਣੀ ਵਿਚ ਕਰ ਦਿੱਤਾ ਗਿਆ। ਭਾਜਪਾ ਦੇ ਸਾਬਕਾ ਮੰਤਰੀਆਂ ਏਕਨਾਥ ਖੜਸੇ ਅਤੇ ਰਾਮ ਸ਼ਿੰਦੇ ਦੀ ਸੁਰੱਖਿਆ ਵੀ ਘਟਾ ਦਿੱਤੀ ਗਈ ਹੈ।


ਅਧਿਕਾਰੀ ਨੇ ਦੱਸਿਆ ਕਿ ਕਮੇਟੀ ਨੇ ਤਾਜ਼ਾ ਮੀਟਿੰਗ ਵਿੱਚ ਤੇਂਦੁਲਕਰ ਅਤੇ ਆਦਿੱਤਿਆ ਠਾਕਰੇ ਤੋਂ ਇਲਾਵਾ 90 ਤੋਂ ਵੱਧ ਸ਼ਖ਼ਸੀਅਤਾਂ ਨੂੰ ਦਿੱਤੀ ਗਈ ਸੁਰੱਖਿਆ ਦੀ ਸਮੀਖਿਆ ਕੀਤੀ ਸੀ। ਭਾਰਤ ਰਤਨ ਨਾਲ ਸਨਮਾਨਤ ਹੋਏ ਤੇਂਦੁਲਕਰ ਨੂੰ ਹੁਣ ਤੱਕ ਐਕਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। 
 

ਇਸ ਸ਼੍ਰੇਣੀ ਤਹਿਤ ਇੱਕ 46 ਸਾਲਾ ਕ੍ਰਿਕਟਰ ਦੀ ਸੁਰੱਖਿਆ ਹੇਠ ਇੱਕ ਪੁਲਿਸ ਮੁਲਾਜ਼ਮ ਦਿਨ ਰਾਤ ਤਾਇਨਾਤ ਰਹਿੰਦਾ ਸੀ। ਇਹ ਸੁਰੱਖਿਆ ਉਸ ਤੋਂ ਵਾਪਸ ਲੈ ਲਈ ਗਈ ਹੈ ਪਰ ਹੁਣ ਜਦੋਂ ਵੀ ਉਹ ਘਰੋਂ ਬਾਹਰ ਆਵੇਗਾ ਤਾਂ ਉਸ ਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇਗੀ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai attack 2008 Ujjwal nikam who faught case against terrorist kasab security decreases