ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੁੰਬਈ ’ਚ ਚਾਰ–ਮੰਜ਼ਿਲਾ ਇਮਾਰਤ ਡਿੱਗੀ, 10 ਮੌਤਾਂ, ਕਈ ਫਸੇ

ਮੁੰਬਈ ਦੇ ਡੋਂਗਰੀ ਇਲਾਕੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਹੈ। ਚਾਰ–ਮੰਜ਼ਿਲਾ ਇਮਾਰਤ ਢਹਿ–ਢੇਰੀ ਹੋ ਗਈ ਹੈ; ਜਿਸ ਵਿੱਚ ਕਈ ਵਿਅਕਤੀ ਫਸ ਗਏ ਹਨ। ਇਹ ਖ਼ਬਰ ਲਿਖੇ ਜਾਣ ਤੱਕ ਮਲਬੇ 'ਚੋਂ ਰਾਹਤ ਕਾਰਜਾਂ ਵਿੱਚ ਜੁਟੀਆਂ 10 ਲਾਸ਼ਾਂ ਮਿਲੀਆਂ ਸਨ। ਉਂਝ ਮਹਾਰਾਸ਼ਟਰ ਦੇ ਇੱਕ ਮੰਤਰੀ ਸ੍ਰੀ ਰਾਧਾਕ੍ਰਿਸ਼ਨ ਵਿਖੇ ਪਾਟਿਲ ਨੇ ਕਿਹਾ ਕਿ ਇਸ ਦੁਖਦਾਈ ਘਟਨਾ ਵਿੱਚ 10 ਵਿਅਕਤੀਆਂ ਦੀ ਮੌਤ ਹੋਈ ਹੈ।

 

 

ਇਹ ਇਮਾਰਤ ਮੀਂਹ ਦੌਰਾਨ ਡਿੱਗੀ ਹੈ। ਇੱਥੇ 40 ਤੋਂ ਵੱਧ ਵਿਅਕਤੀਆਂ ਦੇ ਫ਼ਸੇ ਹੋਣ ਦਾ ਖ਼ਦਸ਼ਾ ਹੈ।

 

 

 

ਇਹ ਵਾਰਦਾਤ ਤੰਡੀਲ ਗਲ਼ੀ ਵਿੱਚ ਵਾਪਰੀ ਹੈ। ਇਮਾਰਤ ਦਾ ਨਾਂਅ ਕੇਸਰਬਾਈ ਹੈ। ਮੁੰਬਈ ਨਗਰ ਨਿਗਮ ਦੇ ਆਫ਼ਤ–ਪ੍ਰਬੰਧ ਸੈੱਲ ਵੱਲੋਂ ਰਾਹਤ ਕਾਰਜ ਜਾਰੀ ਹਨ।

 

 

ਫ਼ਾਇਰ ਬ੍ਰਿਗੇਡ ਦੇ ਅਧਿਕਾਰੀਆਂ ਤੋਂ ਇਲਾਵਾ ਐਂਬੂਲੈਂਸ ਤੇ ਐੱਨਡੀਆਰਐੱਫ਼ ਦੀਆਂ ਟੀਮਾਂ ਵੀ ਘਟਨਾ–ਸਥਾਨ ਉੱਤੇ ਪੁੱਜ ਚੁੱਕੀਆਂ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai building collapse 50 persons persons to be trapped