ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੇਅਰ ਟਰਾਂਸਪਲਾਂਟ ਕਰਾਉਣਾ ਮਹਿੰਗਾ ਪਿਆ, ਹੋਈ ਮੌਤ

ਹੇਅਰ ਟਰਾਂਸਪਲਾਂਟ ਕਰਾਉਣਾ ਮਹਿੰਗਾ ਪਿਆ, ਹੋਈ ਮੌਤ

ਮੁੰਬਈ ਦੇ ਇਕ ਕਾਰੋਬਾਰੀ ਨੂੰ ਸਾਇਦ ਇਹ ਨਾ  ਪਤਾ ਹੋਵੇਗਾ ਕਿ ਹੇਅਰ ਟ੍ਰਾਂਸਪਲਾਂਟ (ਸਿਰ ਉਤੇ ਨਕਲੀ ਵਾਲ ਲਗਾਉਣਾ) ਦੀ ਉਸ ਨੂੰ ਐਨੀ ਭਾਰੀ ਕੀਮਤ ਚੁਕਾਉਣੀ ਪੈ ਜਾਵੇਗੀ। ਇਕ ਪ੍ਰਾਈਵੇਟ ਕਲੀਨਿਕ ਵਿਚ 12 ਘੰਟੇ ਤੱਕ ਹੇਅਰ ਟ੍ਰਾਂਸਲਪਾਂਟ ਦਾ ਪ੍ਰੋਸੀਜਰ ਕਰਾਉਣ ਦੇ 40 ਘੰਟੇ ਦੇ ਵਿਚ ਹੀ ਉਸਦੀ ਮੌਤ ਹੋ ਗਈ। ਮੌਤ ਦਾ ਕਾਰਨ ਐਲਰਜੀ ਦੱਸਿਆ ਜਾ ਰਿਹਾ ਹੈ।

 

ਇਸ ਕਾਰੋਬਾਰੀ ਦੀ ਪਹਿਚਾਣ 43 ਸਾਲ ਸਵਰਣ ਕੁਮਾਰ ਚੌਧਰੀ ਵਜੋਂ ਹੋਈ ਹੈ। ਸਵਰਣ ਕੁਮਾਰ ਨੇ ਮੱਧ ਮੁੰਬਈ ਦੇ ਚਿੰਚਪੋਕਲੀ ਖੇਤਰ ਦੇ ਇਕ ਕਲੀਨਿਕ ਵਿਚ ਸੱਤ ਮਾਰਚ ਨੂੰ ਵਾਲ ਟਰਾਂਸਪਲਾਂਟ ਕਰਵਾਏ ਸਨ। ਸਥਾਨਕ ਪੁਲਿਸ ਨੇ ਦੱਸਿਆ ਕਿ ਚੌਧਰੀ ਨੂੰ ਸ਼ਾਹ ਲੈਣ ਵਿਚ ਮੁਸ਼ਕਲ ਅਤੇ ਗਲ ਤੇ ਚੇਹਰੇ ਉਤੇ ਸੂਜਨ ਹੋਣ ਕਾਰਨ ਪਵਈ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।

 

ਉਨ੍ਹਾਂ ਦੱਸਿਆ ਕਿ ਚੌਧਰੀ ਦੀ ਮੌਤ ਨੌ ਮਾਰਚ ਨੂੰ ਐਲਰਜੀ ਕਾਰਨ ਹੋ ਗਈ। ਪੁਲੀਸ ਅਨੁਸਾਰ ਕਾਰੋਬਾਰੀ ਵਿਚ ਏਨਾਫਿਲੈਕਿਸਸ ਨਾਮ ਦੀ ਐਲਰਜੀ ਦੀ ਪਹਿਚਾਣ ਕੀਤੀ ਗਈ ਜੋ ਬੇਹੱਦ ਖਤਰਨਾਕ ਮੰਨੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੌਤ ਦਾ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਇਸ ਮਾਮਲੇ ਵਿਚ ਸਬੰਧਤ ਕਲੀਨਿਕ ਦੇ ਡਰਮੇਟੋਲਾਜਿਸਟ ਦਾ ਬਿਆਨ ਦਰਜ ਕੀਤਾ ਗਿਆ ਹੈ। ਬਿਆਨ ਵਿਚ ਉਨ੍ਹਾਂ ਕਿਹਾ ਕਿ ਕਾਰੋਬਾਰੀ ਇਕ ਵਾਰ ’ਚ 9000 ਵਾਲ ਗ੍ਰਾਫਟ ਕਰਾਉਣੇ ਚਾਹੁੰਦਾ ਸੀ, ਜੋ ਕਿ ਮੈਡੀਕਲ ਐਡਵਾਇਸ ਦੇ ਉਲਟ ਹੈ। ਇਸ ਮਾਮਲੇ ਵਿਚ ਬਾਲ ਟਰਾਂਸਪਲਾਂਟ 12 ਘੰਟੇ ਤੱਕ ਚਲਿਆ। ਅਧਿਕਾਰੀ ਨੇ ਦੱਸਿਆ ਕਿ ਮੌਤ ਪਿੱਛੇ ਵਾਸਤਵਿਕ ਕਾਰਨ ਦਾ ਪਤਾ ਕਰਨ ਲਈ ਪੁਲਿਸ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai businessman dies two days after getting hair transplant procedure