ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNU ਦੇ ਹੱਕ ’ਚ ਮੁੰਬਈ ਪ੍ਰਦਰਸ਼ਨ ਦੀ ਜਗ੍ਹਾ ਬਦਲੀ, ਪੱਛਮੀ ਬੰਗਾਲ ’ਚ ਲਾਠੀਚਾਰਜ

JNU ਦੇ ਹੱਕ ’ਚ ਮੁੰਬਈ ਪ੍ਰਦਰਸ਼ਨ ਦੀ ਜਗ੍ਹਾ ਬਦਲੀ, ਪੱਛਮੀ ਬੰਗਾਲ ’ਚ ਲਾਠੀਚਾਰਜ

ਜਵਾਹਰਲਾਲ ਨਹਿਰੂ ਯੂਨੀਵਰਸਿਟੀ ’ਚ ਹਿੰਸਾ ਤੋਂ ਬਾਅਦ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਗ੍ਰਿਫ਼ਤਾਰੀ ਨਾ ਹੋਣ ਵਿਰੁੱਧ ਵੱਖੋ–ਵੱਖਰੀਆਂ ਸਿਆਸੀ ਪਾਰਟੀਆਂ ਨੇ ਸੁਆਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਵਿਰੋਧੀ ਧਿਰ ਤੇ ਜੇਐੱਨਯੂ ਵਿਦਿਆਰਥੀਆਂ ਨੇ ਦਿੱਲੀ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ।

 

 

ਮੁੰਬਈ ’ਚ ਗੇਟਵੇਅ ਆੱਫ਼ ਇੰਡੀਆ ਉੱਤੇ ਐਤਵਾਰ ਰਾਤ ਤੋਂ ਹੀ ਪ੍ਰਦਰਸ਼ਨ ਚੱਲ ਰਿਹਾ ਸੀ; ਜਿਸ ਨੂੰ ਹੁਣ ਸਵੇਰੇ ਆਜ਼ਾਦ ਮੈਦਾਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉੱਧਰ ਪੱਛਮੀ ਬੰਗਾਲ ਦੇ ਜਾਦਵਪੁਰ ਇਲਾਕੇ ’ਚ ਰੈਲੀਆਂ ਦੌਰਾਨ ਖੱਬੀਆਂ ਪਾਰਟੀਆਂ ਤੇ ਭਾਜਪਾ ਸਮਰਥਕਾਂ ਦੇ ਆਹਮੋ–ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।

 

 

ਇਸ ਮਾਮਲੇ ’ਤੇ ਬਾਲੀਵੁੱਡ ਤੋਂ ਵੀ ਵਿਰੋਧ ਦੇ ਸੁਰ ਸੁਣਾਈ ਦੇ ਰਹੇ ਹਨ। ਅਦਾਦਾਕਰ ਅਨਿਲ ਕਪੂਰ, ਆਲੀਆ ਭੱਟ, ਰਾਜਕੁਮਾਰ ਰਾਓ, ਅਨੁਰਾਗ ਕਸ਼ਯਪ ਤੇ ਸੋਨਮ ਕਪੂਰ ਆਦਿ ਨੇ ਉਸ ਹਮਲੇ ਨੂੰ ਹੌਲਨਾਕ ਕਰਾਰ ਦਿੱਤਾ।

 

 

ਮੁੰਬਈ ਦੇ ਗੇਟਵੇਅ ਆੱਫ਼ ਇੰਡੀਆ ਉੱਤੇ ਵਿਦਿਆਰਥੀ ਐਤਵਾਰ ਰਾਤ ਤੋਂ ਹੀ JNU ਹਿੰਸਾ ਵਿਰੁੱਧ ਰੋਸ ਮੁਜ਼ਾਹਰਾ ਕਰ ਰਹੇ ਹਨ। ਪੁਲਿਸ ਨੇ ਉਨ੍ਹਾਂ ਨੂੰ ਅੱਜ ਮੰਗਲਵਾਰ ਨੂੰ ਇੱਥੋਂ ਹਟਾ ਕੇ ਆਜ਼ਾਦ ਮੈਦਾਨ ’ਚ ਭੇਜ ਦਿੱਤਾ। ਪੁਲਿਸ ਮੁਤਾਬਕ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੌਰਾਨ ਕਿਸੇ ਨੂੰ ਵੀ ਹਿਰਾਸਤ ’ਚ ਨਹੀਂ ਲਿਆ ਗਿਆ।

 

 

ਪ੍ਰਦਰਸ਼ਨਕਾਰੀਆਂ ਨੂੰ ਇਸ ਲਈ ਉੱਥੋਂ ਤਬਦੀਲ ਕੀਤਾ ਗਿਆ ਕਿਉਂਕਿ ਆਜ਼ਾਦ ਮੈਦਾਨ ਇਤਿਹਾਸਕ ਵਿਰਾਸਤ ਹੈ ਤੇ ਉੱਥੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਸੀ।

 

 

ਮੁੰਬਈ ਪੁਲਿਸ ਦੇ ਡੀਸੀਪੀ– ਜ਼ੋਨ 1 ਨੇ ਕਿਹਾ ਕਿ ਅਸੀਂ ਕੱਲ੍ਹ ਰਾਤੀਂ ਗੇਟਵੇਅ ਆੱਫ਼ ਇੰਡੀਆ ਉੱਤੇ ਵਿਖਾਈ ਦਿੱਤੇ ‘’ਫ਼੍ਰੀ ਕਸ਼ਮੀਰ ਪੋਸਟਰ ਮਾਮਲੇ ’ਚ ਆਪੇ ਨੋਟਿਸ ਲਿਆ ਹੈ। ਅਸੀਂ ਨਿਸ਼ਚਤ ਤੌਰ ’ਤੇ ੇਇਸ ਦੀ ਜਾਂਚਾ ਕਰਾਂਗੇ।

 

 

ਪੱਛਮੀ ਬੰਗਾਲ ’ਚ ਕਈ ਵਿਦਿਆਰਥੀ ਯੂਨੀਅਨਾਂ ਨੇ ਜੇਐੱਨਯੂ ਕੈਂਪਸ ’ਚ ਹੋਈ ਹਿੰਸਾ ਵਿਰੁੱਧ ਕੋਲਕਾਤਾ ’ਚ ਰੈਲੀ ਕੱਢੀ; ਜਿਸ ਵਿੱਚ ਕਲਕੱਤਾ, ਪ੍ਰੈਜ਼ੀਡੈਂਸੀ ਤੇ ਜਾਦਵਪੁਰ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਾਮਲ ਸਨ। ਸਭ ਨੇ ਰੈਲੀ ਵਿੱਚ ਪੋਸਟਰ ਤੇ ਪਲੇਅਕਾਰਡ ਲੈ ਕੇ ਸ਼ਾਮਲ ਹੋਏ ਤੇ ਘਟਨਾ ਦੀ ਨਿਖੇਧੀ ਕਰਦਿਆਂ ਜ਼ਿੰਮੇਵਾਰ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।

 

 

ਯਾਦਵਪੁਰ ਇਲਾਕੇ ’ਚ ਸੋਮਵਾਰ ਨੂੰ ਦਿੱਲੀ ਦੇ JNU ਕੈਂਪਸ ’ਚ ਹੋਏ ਹਮਲੇ ਨੂੰ ਲੈ ਕੇ ਹੋਈਆਂ ਰੈਲੀਆਂ ’ਚ ਖੱਬੀਆਂ ਪਾਰਟੀਆਂ ਤੇ ਭਾਜਪਾ ਸਮਰਥਕਾਂ ਦੇ ਆਹਮੋ–ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai Demonstration in favour of JNU Students shifted Lathicharge in West Bengal