ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੱਗਿਆ ਠਾਕੁਰ ਵਿਰੁੱਧ ‘ਅਪਮਾਨਜਨਕ’ ਪੋਸਟ ਪਾਉਣ ਵਾਲਾ ਮੁੰਬਈ ਦਾ ਡਾਕਟਰ ਗ੍ਰਿਫ਼ਤਾਰ

ਪ੍ਰੱਗਿਆ ਠਾਕੁਰ ਵਿਰੁੱਧ ‘ਅਪਮਾਨਜਨਕ’ ਪੋਸਟ ਪਾਉਣ ਵਾਲਾ ਮੁੰਬਈ ਦਾ ਡਾਕਟਰ ਗ੍ਰਿਫ਼ਤਾਰ

ਮੁੰਬਈ ਪੁਲਿਸ ਨੇ ਇੱਕ ਹੋਮਿਓਪੈਥਿਕ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਕਥਿਤ ਤੌਰ ਉੱਤੇ ਸੋਸ਼ਲ ਮੀਡੀਆ ਉੱਤੇ ਪ੍ਰੱਗਿਆ ਸਿੰਘ ਠਾਕੁਰ ਵਿਰੁੱਧ ਅਪਮਾਨਜਨਕ ਸਮੱਗਰੀ ਪੋਸਟ ਕੀਤੀ ਸੀ।  38 ਸਾਲਾ ਇਸ ਡਾਕਟਰ ਦੀ ਸ਼ਨਾਖ਼ਤ ਸੁਨੀਲ ਕੁਮਾਰ ਨਿਸ਼ਾਦ ਵਜੋਂ ਹੋਈ ਹੈ। ਉਸ ਨੂੰ ਕੱਲ੍ਹ ਬੁੱਧਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

 

 

ਵਿਖਰੋਲੀ ਸਥਿਤ ਪਾਰਕਸ਼ਾਇਰ ਪੁਲਿਸ ਥਾਣੇ ਵਿੱਚ ਇੱਕ ਕਾਰਕੁੰਨ ਰਵਿੰਦਰ ਤਿਵਾੜੀ ਵੱਲੋਂ ਦਾਖ਼ਲ ਕੀਤੀ ਗਈ ਸ਼ਿਕਾਇਤ ਦੇ ਆਧਾਰ ਉੱਤੇ ਡਾਕਟਰ ਵਿਰੁੱਧ ਜਾਣਬੁੱਝ ਕੇ ਮਾੜੀ ਨੀਅਤ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕੀਤਾ ਗਿਆ ਸੀ।

 

 

ਡਾ. ਨਿਸ਼ਾਦ ਵਿਖਰੋਲੀ–ਪੱਛਮੀ ਦਾ ਨਾਗਰਿਕ ਹੈ ਤੇ ਉਸ ਨੂੰ ਠਾਕੁਰਾਂ ਤੇ ਬ੍ਰਾਹਮਣਾਂ ਖਿ਼ਲਾਫ਼ ਇਤਰਾਜ਼ਯੋਗ ਪੋਸਟ ਪਾਉਣ ਦੇ ਦੋਸ਼ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗੱਲ ਬਾਕਾਇਦਾ ਐੱਫ਼ਆਈਆਰ ਵਿੱਚ ਦਰਜ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai Doctor arrested who posted a derogatory comment against Pragya Thakur