ਮੁੰਬਈ ਦੇ ਬਾਂਦਰਾ ਈਸਟ ਵਿੱਚ ਮਹਾਰਾਸ਼ਟਰ ਨਗਰ ਵਿੱਚ ਬੁੱਧਵਾਰ ਦੀ ਸ਼ਾਮ ਨੂੰ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਬਾਂਦਰਾ ਦੇ ਕਨਕਿਆ ਪੈਲੇਸ ਟਾਵਰ ਨੇੜੇ ਅੰਬੇਦਕਰ ਨਗਰ ਵਿੱਚ ਸ਼ਾਮ 6:17 ਵਜੇ ਵਾਪਰਿਆ।
ਮੁੱਢਲੀ ਜਾਣਕਾਰੀ ਦੇ ਅਨੁਸਾਰ, ਇਸ ਘਟਨਾ ਵਿੱਚ ਛੇ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਵਿਚ ਪੰਜ ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਹੈ।
ਪੁਲਿਸ ਹਾਦਸੇ ਦੇ ਕਾਰਨਾਂ ਦੀ ਭਾਲ ਚ ਜੁਟੀ ਹੈ।
Mumbai: 6 people injured after a fire broke out at a building in Maharashtra Nagar in Bandra (East) today; all injured admitted to hospital
— ANI (@ANI) February 12, 2020