ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ : MTNL ਦੀ ਇਮਾਰਤ 'ਚ ਲੱਗੀ ਅੱਗ, 60 ਲੋਕ ਸੁਰੱਖਿਅਤ ਕੱਢੇ

1 / 2ਮੁੰਬਈ : MTNL ਦੀ ਇਮਾਰਤ 'ਚ ਲੱਗੀ ਅੱਗ, 100 ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ

2 / 2ਮੁੰਬਈ : MTNL ਦੀ ਇਮਾਰਤ 'ਚ ਲੱਗੀ ਅੱਗ, 100 ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ

PreviousNext


ਮੁੰਬਈ ਦੇ ਬਾਂਦਰਾ ਵਿੱਚ ਸਥਿਤ ਐਮਟੀਐਨਐਲ ਦੀ ਇਮਾਰਤ ਵਿੱਚ ਅੱਗ ਲੱਗ ਗਈ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ 14 ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ।  


ਨਿਊਜ਼ ਏਜੰਸੀ ਭਾਸ਼ਾ ਅਨੁਸਾਰ, ਅੱਗ ਲੱਗਣ ਕਾਰਨ ਮੁੰਬਈ ਵਿੱਚ ਇੱਕ ਇਮਾਰਤ ਦੀ ਛੱਤ 'ਤੇ ਲੱਗਭਗ 100 ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਸੀ ਪਰ 60 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਹੈ।  ਦੱਸਿਆ ਜਾ ਰਿਹਾ ਹੈ ਕਿ ਇਮਾਰਤ ਵਿੱਚ ਅੱਗ ਬਾਅਦ ਦੁਪਹਿਰ 3:10 ਵਜੇ ਲੱਗੀ।

 

 

 


ਦੱਸਿਆ ਜਾ ਰਿਹਾ ਹੈ ਕਿ ਅੱਗ ਐਮਟੀਐਨਐਲ ਇਮਾਰਤ ਦੀ ਚੌਥੀ ਮੰਜ਼ਲ 'ਤੇ ਲੱਗੀ ਹੈ। ਅਜੇ ਤੱਕ ਕਿਸੇ ਵੀ ਜਾਨੀ ਨੁਕਸਾਨ ਹੋਣ ਬਾਰੇ ਕੋਈ ਖ਼ਬਰ ਨਹੀਂ ਹੈ। ਹੋਰ ਜਾਣਕਾਰੀ ਦੀ ਉਡੀਕ ਹੈ। 


ਅੱਗ ਬੁਝਾਊ ਸੇਵਾਵਾਂ ਦੇ ਸੂਤਰਾਂ ਨੇ ਦੱਸਿਆ ਕਿ ਉਪ ਨਗਰ ਬਾਂਦਰਾ ਵਿਖੇ ਦੁਪਹਿਰ ਨੂੰ ਐਸ.ਵੀ ਰੋਡ 'ਤੇ ਸਥਿਤ ਐਮਟੀਐਨਐਲ ਇਮਾਰਤ 'ਚ ਅੱਗ ਲੱਗ ਗਈ। ਬਚਾਣ ਕਾਰਜ ਜਾਰੀ ਹਨ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai: fire broken out in MTNL Building in Bandra 14 fire tenders are present at the spot