ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ : ਫੈਕਟਰੀ 'ਚ ਲੱਗੀ ਅੱਗ, ਦੋ ਦੀ ਮੌਤ, ਇੱਕ ਲਾਪਤਾ

ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਘਾਟਕੋਪਰ ਇਲਾਕੇ 'ਚ ਸਥਿਤ ਇੱਕ ਫੈਕਟਰੀ 'ਚ ਸ਼ੁੱਕਰਵਾਰ ਸ਼ਾਮ ਨੂੰ ਭਿਆਨਕ ਅੱਗ ਲੱਗ ਗਈ। ਘਟਨਾ 'ਚ ਇੱਕ ਔਰਤ ਅਤੇ ਮਰਦ ਦੀ ਲਾਸ਼ ਮਿਲੀ ਹੈ। ਇਕ ਵਿਅਕਤੀ ਹਾਲੇ ਵੀ ਲਾਪਤਾ ਹੈ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।
 

ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਮੌਕੇ 'ਤੇ ਪਹੁੰਚੀਆਂ ਸਨ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਅੱਗ 'ਤੇ ਕਾਬੂ ਪਾਉਣ ਲਈ ਕਈ ਘੰਟੇ ਮਿਹਨਤ ਕਰਨੀ ਕਈ। ਇਸ ਇਲਾਕੇ 'ਚ ਕਈ ਛੋਟੀ ਫੈਕਟਰੀਆਂ ਹਨ।
 

ਜ਼ਿਕਰਯੋਗ ਹੈ ਕਿ ਬੀਤੀ 17 ਦਸੰਬਰ ਨੂੰ ਘਾਟਕੋਪਰ ਇਲਾਕੇ 'ਚ ਹੀ ਇੱਕ 12 ਮੰਜਿਲਾ ਇਮਾਰਤ 'ਚ ਅੱਗ ਲੱਗ ਗਈ ਸੀ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਇਮਾਰਤ 'ਚੋਂ 20 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਸੀ। ਅੱਗ ਇਮਾਰਤ ਦੀ ਪੰਜਵੀਂ ਮੰਜਿਲ 'ਚ ਲੱਗੀ ਸੀ। 
 

ਇਸ ਤੋਂ ਪਹਿਲਾਂ 1 ਨਵੰਬਰ ਨੂੰ ਭਿੰਡੀ ਬਾਜਾਰ 'ਚ ਅੱਗ ਲੱਗੀ ਸੀ। ਅੱਗ ਇੱਕ ਦੁਕਾਨ 'ਚ ਲੱਗੀ ਸੀ ਅਤੇ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਆਪਪਾਸ ਦੀਆਂ ਦੁਕਾਨਾਂ ਨੂੰ ਲਪੇਟ 'ਚ ਲੈ ਲਿਆ ਸੀ। ਇਸ ਦੌਰਾਨ 2 ਕਾਰਾਂ ਅਤੇ 10 ਮੋਟਰਸਾਈਕਲਾਂ ਸੜ ਗਈਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai Fire Two killed in a fire at a factory in Ghatkopar Mumbai