ਮੁੰਬਈ `ਚ ਭਾਰੀ ਵਰਖਾ ਤੋਂ ਬਾਅਦ ਕਈ ਥਾਵਾਂ `ਤੇ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਰੁਕੇ ਹੋਏ ਪਾਣੀ ਕਾਰਨ ਫੈਲਣ ਵਾਲੀ ਬੀਮਾਰੀ ਲੈਪਟੋਸਪਾਇਰੋਸਿਸ ਮੁੰਬਈ ਲਈ ਇੱਕ ਨਵਾਂ ਖ਼ਤਰਾ ਬਣ ਕੇ ਆਈ ਹੈ। ਇਸ ਬੀਮਾਰੀ ਕਾਰਨ ਹਾਲੇ ਤੱਕ ਮੁੰਬਈ `ਚ ਚਾਰ ਮੌਤਾਂ ਹੋ ਚੁੱਕੀਆਂ ਹਨ।
ਇਨ੍ਹਾਂ ਵਿੱਚੋਂ ਕੁਝ ਮਾਮਲੇ ਅਜਿਹੇ ਵੀ ਹਨ, ਜਿਨ੍ਹਾਂ ਵਿੱਚੋਂ ਛੂਤ ਤੋਂ ਗ੍ਰਸਤ ਮਰੀਜ਼ਾਂ ਨੇ 24 ਘੰਟਿਆਂ ਦੇ ਅੰਦਰ ਹੀ ਦਮ ਤੋੜ ਦਿੱਤਾ ਹੈ। ਸਰਕਾਰ ਵੱਲੋਂ ਚੂਹਿਆਂ ਦੀਆਂ 17 ਥਾਵਾਂ `ਤੇ ਮੌਜੂਦ ਖੁੱਡਾਂ ਵਿੱਚ ਕੀਟਨਾਸ਼ਕ ਦਵਾਈ ਦਾ ਛਿੜਕਾਅ ਕੀਤਾ ਹੈ, ਤਾਂ ਜੋ ਰੋਗ ਫੈਲਣ ਤੋਂ ਬਚਾਇਆ ਜਾ ਸਕੇ।
ਹੜ੍ਹ ਪ੍ਰਭਾਵਿਤ ਇਲਾਕਿਆਂ `ਚ ਖ਼ਤਰਾ
ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਇਹ ਬੀਮਾਰੀ ਬਹੁਤ ਤੇਜ਼ੀ ਨਾਲ ਫੈਲਦੀ ਹੈ। ਜੇ ਸਾਵਧਾਨੀ ਨਾ ਵਰਤੀ ਗਈ, ਤਾਂ ਇਹ ਬੀਮਾਰੀ ਮਲ-ਮੂਤਰ ਤੋਂ ਪੈਦਾ ਹੋਣ ਵਾਲੇ ਲੈਪਟੋਸਪਾਇਲ ਨਾਂਅ ਦੇ ਬੈਕਟੀਰੀਆ ਨਾਲ ਫੈਲਦੀ ਹੈ। ਲੈਪਟੋਸਪਲਾਇਲ ਬੈਕਟੀਰੀਆ ਪਾਣੀ ਜਾਂ ਮਿੱਟੀ ਵਿੱਚ ਕਈ ਮਹੀਨੇ ਜਿਊਂਦਾ ਰਹਿ ਸਕਦਾ ਹੈ।
ਮੀਂਹ `ਚ ਚੂਹੇ ਹੋ ਜਾਂਦੇ ਖ਼ਤਰਨਾਕ
ਮੀਂਹ ਤੋਂ ਬਾਅਦ ਚੂਹਿਆਂ ਰਾਹੀਂ ਬੀਮਾਰੀ ਫੈਲਣ ਦਾ ਖ਼ਤਰਾ ਜਿ਼ਆਦਾ ਰਹਿੰਦਾ ਹੈ। ਇਸ ਬੈਕਟੀਰੀਆ ਤੋਂ ਪ੍ਰਭਾਵਿਤ ਚੂਹਿਆਂ ਦੇ ਮੂਤਰ ਵਿੱਚ ਲੈਪਅੋਸਪਾਇਲ ਭਾਰੀ ਮਾਤਰਾ ਵਿੱਚ ਹੁੰਦੇ ਹਨ। ਪਾਣੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਅਜਿਹੇ ਪਾਣੀ ਦਾ ਸੇਵਨ ਕਰਨ ਨਾਲ ਜਾਂ ਅਜਿਹਾ ਪਾਣੀ ਜ਼ਖ਼ਮ `ਤੇ ਲੱਗ ਜਾਵੇ, ਤਾਂ ਲੈਪਟੋਸਪਾਇਰੋਸਿਸ ਬੀਮਾਰੀ ਹੋ ਸਕਦੀ ਹੈ।
ਡਾਕਟਰਾਂ ਨੇ ਕਿਹਾ ਸਾਵਧਾਨੀ ਹੀ ਬਚਾਅ
ਹਾਰਟ ਕੇਅਰ ਫ਼ਾਊਂਡੇਸ਼ਨ ਦੇ ਚੇਅਰਮੈਨ ਡਾ. ਕੇ.ਕੇ. ਅਗਰਵਾਲ ਨੇ ਹਿਕਾ ਕਿ ਵਧੇਰੇ ਮੀਂਹ ਤੇ ਉਸ ਕਾਰਨ ਹੜ੍ਹਾਂ ਕਰ ਕੇ ਖੁੱਡਾਂ `ਚੋਂ ਬਾਹਰ ਆਉਣ ਵਾਲੇ ਚੂਹਿਆਂ ਦੀ ਗਿਣਤੀ ਵਧਦੀ ਹੈ ਤੇ ਕੀਟਾਣੂਆਂ ਦਾ ਫੈਲਣਾ ਸੁਖਾਲਾ ਹੋ ਜਾਂਦਾ ਹੈ। ਇਸ ਲਈ ਸਾਵਧਾਨੀ ਹੀ ਬਚਾਅ ਹੈ।
ਸਰੀਰ ਦੇ ਕਈ ਅੰਗਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਇਹ ਬੀਮਾਰੀ
ਡਾਕਟਰ ਅਗਰਵਾਲ ਅਨੁਸਾਰ ਇਲਾਜ ਤੋਂ ਬਗ਼ੈਰ ਲੈਪਟੋਸਪਾਇਰੋਸਿਸ ਗੁਰਦੇ ਖ਼ਰਾਬ ਕਰ ਸਕਦਾ ਹੈ, ਦਿਮਾਗ਼ ਤੇ ਰੀੜ੍ਹ ਦੀ ਹੱਡੀ ਦੇ ਚਾਰੇ ਪਾਸੇ ਸੋਜਿ਼ਸ਼ ਆ ਸਕਦੀ ਹੈ, ਜਿਗਰ ਫ਼ੇਲ੍ਹ ਹੋ ਸਕਦਾ ਹੈ, ਸਾਹ ਲੈਣ ਵਿੱਚ ਔਖ ਹੋ ਸਕਦੀ ਹੈ ਤੇ ਮੌਤ ਹੋ ਸਕਦੀ ਹੈ।
ਇਹ ਹਨ ਲੱਛਣ
ਇਸ ਦੇ ਕੁਝ ਲੱਛਣਾਂ ਵਿੱਚ ਤੇਜ਼ ਬੁਖ਼ਾਰ, ਸਿਰ ਦਰਦ, ਠੰਢ, ਮਾਸਪੇਸ਼ੀਆਂ ਵਿੱਚ ਦਰਦ, ਉਲਟੀਆਂ, ਪੀਲ਼ੀਆ, ਅੱਖਾਂ ਲਾਲ, ਪੇਟ ਦਰਦ, ਦਸਤ ਆਦਿ ਸ਼ਾਮਲ ਹਨ। ਕਿਸੇ ਵਿਅਕਤੀ ਦੇ ਦੂਸਿ਼ਤ ਸਰੋਤ ਦੇ ਸੰਪਰਕ ਵਿੱਚ ਆਉਣ ਤੇ ਬੀਮਾਰ ਹੋਣ ਵਿਚਾਲੇ ਦੋ ਦਿਨਾਂ ਤੋਂ ਚਾਰ ਹਫ਼ਤਿਆਂ ਦਾ ਸਮਾਂ ਹੋ ਸਕਦਾ ਹੈ।