ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

300 ਰੁਪਏ ਦਿਹਾੜੀ ਕਮਾਉਣ ਵਾਲੇ ਨੂੰ ਭੇਜਿਆ 1.05 ਕਰੋੜ ਰੁਪਏ ਦਾ ਟੈਕਸ ਨੋਟਿਸ

ਇਨਕਮ ਟੈਕਸ ਵਿਭਾਗ ਨੇ ਮੁੰਬਈ ਦੇ ਠਾਣੇ ਦੀ ਅੰਬੇਵਾਲੀ ਝੁੱਗੀ 'ਚ ਰਹਿੰਦੇ ਇੱਕ ਦਿਹਾੜੀਦਾਰ ਮਜ਼ਦੂਰ ਨੂੰ 1.05 ਕਰੋੜ ਰੁਪਏ ਦਾ ਇਨਕਮ ਟੈਕਸ ਨੋਟਿਸ ਭੇਜਿਆ ਹੈ। ਮਜ਼ਦੂਰ ਨੂੰ ਇਹ ਨੋਟਿਸ ਨੋਟਬੰਦੀ ਸਮੇਂ ਬੈਂਕ ਖਾਤੇ 'ਚ 58 ਲੱਖ ਰੁਪਏ ਜਮਾਂ ਕਰਵਾਉਣ ਲਈ ਮਿਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਮਜ਼ਦੂਰ ਰੋਜ਼ਾਨਾ ਸਿਰਫ 300 ਰੁਪਏ ਕਮਾਉਂਦਾ ਹੈ। ਇਸ ਮਜ਼ਦੂਰ ਦਾ ਨਾਮ ਭਾਊਸਾਹੇਬ ਅਹੀਰੇ ਹੈ। ਅਜਿਹੇ 'ਚ ਆਮਦਨ ਟੈਕਸ ਵਿਭਾਗ ਦੇ ਨੋਟਿਸ ਨੇ ਭਾਊਸਾਹੇਬ ਦੀ ਨੀਂਦ ਉਡਾ ਦਿੱਤੀ ਹੈ।
 

ਭਾਊਸਾਹੇਬ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ 300 ਰੁਪਏ ਕਮਾਉਂਦਾ ਹੈ। ਉਸ ਨੂੰ ਉਸ ਬੈਂਕ ਖਾਤੇ ਬਾਰੇ ਵੀ ਨਹੀਂ ਪਤਾ ਹੈ, ਜਿਸ 'ਚ 58 ਲੱਖ ਰੁਪਏ ਜਮਾਂ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਖਾਤਾ ਫਰਜ਼ੀ ਦਸਤਾਵੇਜ਼ਾਂ ਦੇ ਅਧਾਰ 'ਤੇ ਖੋਲ੍ਹਿਆ ਗਿਆ ਹੈ। ਭਾਊਸਾਹੇਬ 100 ਵਰਗ ਫੁੱਟ ਦੀ ਝੁੱਗੀ 'ਚ ਰਹਿੰਦਾ ਹੈ ਜੋ ਉਸ ਦੇ ਪਿਤਾ ਦਾ ਨਾਮ ਹੈ।
 

 

ਭਾਊਸਾਹੇਬ ਨੇ ਦੱਸਿਆ ਕਿ ਉਸ ਨੂੰ ਸਤੰਬਰ 2019 'ਚ ਪਹਿਲੀ ਨੋਟਿਸ ਮਿਲਿਆ ਸੀ, ਜਿਸ 'ਚ ਸਾਲ 2016 'ਚ ਇੱਕ ਪ੍ਰਾਈਵੇਟ ਬੈਂਕ 'ਚ ਜਮ੍ਹਾ ਪੈਸੇ ਬਾਰੇ ਪੁੱਛਿਆ ਗਿਆ ਸੀ। ਇਸ ਤੋਂ ਬਾਅਦ ਉਹ ਇਨਕਮ ਟੈਕਸ ਵਿਭਾਗ ਅਤੇ ਬੈਂਕ ਵੀ ਗਿਆ ਸੀ। ਜਿੱਥੇ ਇਹ ਖੁਲਾਸਾ ਹੋਇਆ ਸੀ ਕਿ ਉਸ ਦੇ ਪੈਨ ਕਾਰਡ ਨਾਲ ਬੈਂਕ ਖਾਤਾ ਖੋਲ੍ਹਿਆ ਗਿਆ ਹੈ, ਪਰ ਫੋਟੋ ਅਤੇ ਦਸਤਖਤ ਜਾਅਲੀ ਸਨ।
 

ਭਾਊਸਾਹੇਬ ਨੂੰ ਫਿਰ 7 ਜਨਵਰੀ 2020 ਨੂੰ ਇਨਕਮ ਟੈਕਸ ਦਾ ਨੋਟਿਸ ਮਿਲਿਆ, ਜਿਸ 'ਚ 1.05 ਕਰੋੜ ਜਮਾਂ ਕਰਨ ਲਈ ਕਿਹਾ ਗਿਆ ਹੈ। ਦੂਜੇ ਇਨਕਮ ਟੈਕਸ ਦੇ ਨੋਟਿਸ ਤੋਂ ਬਾਅਦ ਭਾਊਸਾਹੇਬ ਨੇ ਪੁਲਿਸ ਥਾਣੇ 'ਚ ਰਿਪੋਰਟ ਦਰਜ ਕਰਵਾਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਲੁਧਿਆਣਾ ਵਾਸੀ 29 ਸਾਲਾ ਨੌਜਵਾਨ ਦੇ ਉਦੋਂ ਹੋਸ਼ ਉੱਡ ਗਏ ਸਨ, ਜਦੋਂ ਉਸ ਨੇ ਆਮਦਨ ਟੈਕਸ ਦਾ ਨੋਟਿਸ ਵੇਖਿਆ ਸੀ। ਆਮਦਨ ਟੈਕਸ ਵਿਭਾਗ ਨੇ ਨੌਜਵਾਨ ਦੇ ਪੈਨ ਨੰਬਰ ਨਾਲ 134 ਕਰੋੜ ਦੇ ਲੈਣ-ਦੇਣ ਬਾਰੇ ਜਾਣਕਾਰੀ ਮੰਗੀ ਹੈ। ਪੀੜਤ ਦਾ ਨਾਂ ਰਵੀ ਗੁਪਤਾ ਹੈ। ਉਹ ਇੱਕ ਨਿੱਜੀ ਕੰਪਨੀ ਵਿੱਚ 6000 ਰੁਪਏ ਮਹੀਨਾ ਦੀ ਤਨਖਾਹ 'ਤੇ ਕੰਮ ਕਰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Mumbai Labourer Bhausaheb Ahire Earning Rs 300/day Gets 1 Cr Income Tax notice